ਦੁਬਈ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਮੰਗਲਵਾਰ ਨੂੰ ਕੌਮਾਂਤਰੀ ਕਿ੍ਰਕਟ ਦੇ ਸਾਰੇ ਫ਼ਾਰਮੈਟਸ ’ਚ ਪੁਰਸ਼ਾਂ ਤੇ ਮਹਿਲਾ ਕ੍ਰਿਕਟਰਾਂ ਦੇ ਮਈ ਮਹੀਨੇ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਲਈ ਪਲੇਅਰ ਆਫ਼ ਦਿ ਮੰਥ ਪੁਰਸਕਾਰ ਲਈ ਨਾਮਜ਼ਦ ਖਿਡਾਰੀਆਂ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੇ ਹਸਨ ਅਲੀ, ਸ਼੍ਰੀਲੰਕਾ ਦੇ ਪ੍ਰਵੀਨ ਜੈਵਿਕਰਮਾ ਤੇ ਬੰਗਲਾਦੇਸ਼ ਦੇ ਮੁਸ਼ਫ਼ਿਕੁਰ ਰਹੀਮ ਨੂੰ ਆਈ. ਸੀ. ਸੀ. ਮੈਨਸ ਪਲੇਅਰ ਆਫ਼ ਦਿ ਮੰਥ ਪੁਰਸਕਾਰ, ਜਦਕਿ ਸਕਾਟਲੈਂਡ ਦੀ ਕੈਥਰੀਨ ਬ੍ਰਾਈਸ, ਆਇਰਲੈਂਡ ਦੀ ਗੈਬੀ ਲੁਈਸ ਤੇ ਆਇਰਲੈਂਡ ਦੀ ਲੀਆ ਪਾਲ ਨੂੰ ਵੁਮੇਨਸ ਪਲੇਅਰ ਆਫ਼ ਦਿ ਮੰਥ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਆਈ. ਸੀ. ਸੀ. ਦੇ ਮੁਤਾਬਕ ਕਿਸੇ ਵੀ ਸ਼੍ਰੇਣੀ ਲਈ ਤਿੰਨ ਨਾਮਜ਼ਦ ਖਿਡਾਰੀਆਂ ਨੂੰ ਹਰ ਮਹੀਨੇ ਦੇ ਦੌਰਾਨ ਉਸ ਦੇ ਮੈਦਾਨ ’ਤੇ ਪ੍ਰਦਰਸ਼ਨ ਤੇ ਉਸ ਦੀ ਓਵਰਆਲ ਉਪਲਬਧੀਆਂ ਦੇ ਆਧਾਰ ’ਤੇ ਸ਼ਾਰਟਲਿਸਟ ਕੀਤਾ ਜਾਂਦਾ ਹੈ। ਬਾਅਦ ’ਚ ਇਨ੍ਹਾਂ ਸ਼ਾਰਟਲਿਸਟ ਖਿਡਾਰੀਆਂ ਨੂੰ ਆਈ. ਸੀ. ਸੀ. ਦੀ ਆਜ਼ਾਦ ਵੋਟਿੰਗ ਅਕੈਡਮੀ ਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਵੱਲੋਂ ਵੋਟ ਦਿੱਤੀ ਜਾਂਦੀ ਹੈ। ਆਈ. ਸੀ. ਸੀ. ਵੋਟਿੰਗ ਅਕੈਡਮੀ ’ਚ ਸੀਨੀਅਰ ਪੱਤਰਕਾਰ, ਸਾਬਕਾ ਕ੍ਰਿਕਟ ਖਿਡਾਰੀ, ਪ੍ਰਸਾਰਕ ਤੇ ਆਈ. ਸੀ. ਸੀ. ਹਾਲ ਆਫ਼ ਫ਼ੇਮ ਦੇ ਕੁਝ ਮੈਂਬਰ ਸ਼ਾਮਲ ਹਨ।
ਹਸਨ ਅਲੀ ਨੂੰ ਮਈ ’ਚ ਜ਼ਿੰਬਾਬਵੇ ਖ਼ਿਲਾਫ਼ ਖੇਡੇ ਗਏ ਦੋ ਟੈਸਟ ਮੈਚਾਂ ’ਚ 14 ਵਿਕਟਾਂ, ਪ੍ਰਵੀਣ ਜੈਵਿਕਰਮਾ ਨੂੰ ਬੰਗਲਾਦੇਸ਼ ਖ਼ਿਲਾਫ਼ ਇਕ ਟੈਸਟ ਮੈਚ ’ਚ 11 ਵਿਕਟ ਤੇ ਮੁਸ਼ਫ਼ਿਕੁਰ ਰਹੀਮ ਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਤਿੰਨ ਵਨ-ਡੇ ਮੁਕਾਬਲਿਆਂ ’ਚ 237 ਦੌੜਾਂ ਦੇ ਪ੍ਰਦਰਸ਼ਨ ਦੇ ਕਾਰਨ ਨਾਮਜ਼ਦ ਕੀਤਾ ਗਿਆ ਹੈ। ਜਦਕਿ ਮਹਿਲਾ ਸ਼੍ਰੇਣੀ ’ਚ ਕੈਥਰੀਨ ਬ੍ਰਾਈਸ ਨੂੰ ਆਇਰਲੈਂਡ ਖ਼ਿਲਾਫ਼ ਚਾਰ ਟੀ-20 ਮੁਕਾਬਲਿਆਂ ’ਚ 96 ਦੌੜਾਂ ਤੇ ਪੰਜ ਵਿਕਟਾਂ ਦੇ ਨਾਲ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ, ਗੈਬੀ ਲੁਈਸ ਨੂੰ ਸਕਾਟਲੈਂਡਦੇ ਖ਼ਿਲਾਫ਼ ਚਾਰ ਟੀ-20 ਮੈਚਾਂ ’ਚ 116 ਦੌੜਾਂ ਤੇ ਆਇਰਲੈਂਡ ਦੀ ਲੀਆ ਪਾਲ ਨੂੰ ਇਨ੍ਹਾਂ 4 ਮੈਚਾਂ ’ਚ 9 ਵਿਕਟਾਂ ਦੇ ਲਈ ਨਾਮਜ਼ਦ ਕੀਤਾ ਗਿਆ ਹੈ।
ICC ਨੇ ਕੀਤਾ ਐਲਾਨ, WTC ਫਾਈਨਲ ’ਚ ਇਲਿੰਗਵਰਥ ਤੇ ਗੌਫ ਹੋਣਗੇ ਅੰਪਾਇਰ
NEXT STORY