ਸਪੋਰਟਸ ਡੈਸਕ- ਨਿਊਜ਼ੀਲੈਂਡ ਟੀਮ ਲਈ ਵੈਸਟਇੰਡੀਜ਼ ਦੇ ਖ਼ਿਲਾਫ਼ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਤੋਂ ਪਹਿਲਾਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਟੀਮ ਦੇ ਛੇ ਖਿਡਾਰੀ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਜ਼ਖ਼ਮੀ ਹੋ ਚੁੱਕੇ ਹਨ।
ਟਿਮ ਸੀਫਰਟ ਦਾ ਨਾਮ ਇਸ ਸੂਚੀ ਵਿੱਚ ਨਵਾਂ ਜੁੜਿਆ ਹੈ। ਸੀਫਰਟ ਦੀ ਉਂਗਲ ਵਿੱਚ ਫ੍ਰੈਕਚਰ ਹੋ ਗਿਆ ਹੈ, ਅਤੇ ਇਸ ਕਾਰਨ ਉਹ ਵੈਸਟਇੰਡੀਜ਼ ਖ਼ਿਲਾਫ਼ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਹੋਣਗੇ। ਸੀਫਰਟ ਦੀ ਥਾਂ 'ਤੇ ਮਿਚ ਹੇ ਨੂੰ ਨਿਊਜ਼ੀਲੈਂਡ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਪੰਜ ਹੋਰ ਖਿਡਾਰੀ ਵੀ ਜ਼ਖ਼ਮੀ ਹੋ ਚੁੱਕੇ ਹਨ:
• ਲੌਕੀ ਫਰਗੂਸਨ ਹੈਮਸਟ੍ਰਿੰਗ ਦੀ ਸੱਟ ਨਾਲ ਜੂਝ ਰਹੇ ਹਨ।
• ਐਡਮ ਮਿਲਨੇ ਗਿੱਟੇ ਦੀ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਹਨ।
• ਗਲੇਨ ਫਿਲਿਪਸ ਗ੍ਰੋਇਨ ਇੰਜਰੀ ਨਾਲ ਪਰੇਸ਼ਾਨ ਹਨ।
• ਬੇਨ ਸੀਅਰਸ ਵੀ ਹੈਮਸਟ੍ਰਿੰਗ ਦੀ ਸੱਟ ਕਾਰਨ ਟੀਮ ਤੋਂ ਬਾਹਰ ਚੱਲ ਰਹੇ ਹਨ।
ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੀ ਸ਼ੁਰੂਆਤ 5 ਨਵੰਬਰ ਨੂੰ ਹੋਣੀ ਹੈ, ਅਤੇ ਸੀਰੀਜ਼ ਦਾ ਆਖਰੀ ਮੁਕਾਬਲਾ 13 ਨਵੰਬਰ ਨੂੰ ਖੇਡਿਆ ਜਾਣਾ ਹੈ।
ਯੁਜਵੇਂਦਰ ਚਾਹਲ ਨੇ ਵਿਰਾਟ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ, ਸਾਂਝੀਆਂ ਕੀਤੀਆਂ ਆਪਣੀ ਦੋਸਤੀ ਦੀਆਂ ਤਸਵੀਰਾਂ
NEXT STORY