ਸਪੋਰਟਸ ਡੈਸਕ— ਵਰਲਡ ਕੱਪ 2019 'ਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤ ਵਰਲਡ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਖਿਲਾਫ ਮੰਗਲਵਾਰ ਨੂੰ ਖੇਡੇਗਾ। ਦੂਜੇ ਪਾਸੇ ਪਾਕਿਸਤਾਨੀ ਟੀਮ ਆਪਣੇ ਫਾਡੀ ਪ੍ਰਦਰਸ਼ਨ ਕਰਕੇ ਵਰਲਡ ਕੱਪ 2019 ਦੇ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ ਪਰ ਬਾਵਜੂਦ ਇਸ ਦੇ ਪਾਕਿਸਤਾਨ ਦੇ ਸਾਬਕਾ ਕ੍ਰਿਕਟ ਐਕਸਪਰਟ ਮੋਈਨ ਖਾਨ ਨੇ ਇਕ ਬੇਹੱਦ ਸ਼ਰਮਨਾਕ ਅਤੇ ਬੇਤੁਕਾ ਬਿਆਨ ਦਿੱਤਾ ਹੈ।

ਪਾਕਿਸਤਾਨੀ ਕ੍ਰਿਕਟ ਮਾਹਰ ਮੋਈਨ ਨੇ ਇਕ ਪਾਕਿਸਤਾਨੀ ਨਿਊਜ਼ ਚੈਨਲ 'ਤੇ ਕਿਹਾ ਕਿ ਸ਼੍ਰੀਲੰਕਾ ਖਿਲਾਫ ਮੁਹੰਮਦ ਸ਼ੰਮੀ ਨੂੰ ਜਾਣਬੁੱਝ ਕੇ ਟੀਮ ਇੰਡੀਆ ਦੀ ਪਲੇਇੰਗ ਇਲੈਵਨ 'ਚੋਂ ਬਾਹਰ ਕੀਤਾ ਗਿਆ ਹੈ। ਯਕੀਨ ਕਰਨਾ ਮੁਸ਼ਕਲ ਹੈ ਕਿ ਕੋਈ ਖਿਡਾਰੀ 4 ਮੈਚਾਂ 'ਚ 14 ਵਿਕਟ ਝਟਕੇ ਅਤੇ ਟੀਮ ਉਸ ਖਿਡਾਰੀ ਨੂੰ ਅਗਲੇ ਟੂਰਨਾਮੈਂਟ 'ਚ ਪਲੇਇੰਗ ਇਲੈਵਨ 'ਚੋਂ ਬਾਹਰ ਕਰ ਦੇਵੇ। ਸ਼ੰਮੀ ਨੂੰ ਟੀਮ 'ਚ ਸ਼ਾਮਲ ਨਾ ਕਰਨ ਦੀ ਕੋਈ ਵਜ੍ਹਾ ਨਹੀਂ ਹੈ। ਟੀਮ ਮੈਨੇਜਮੈਂਟ ਨੇ ਇਹ ਫੈਸਲਾ ਬੀ.ਜੇ.ਪੀ. ਦੇ ਕਹਿਣ 'ਤੇ ਕੀਤਾ ਹੈ। ਬੀ.ਜੇ.ਪੀ. ਨਹੀਂ ਚਾਹੁੰਦੀ ਕਿ ਮੁਸਲਮਾਨ ਅੱਗੇ ਵਧੇ ਅਤੇ ਇਹੋ ਕਾਰਨ ਹੈ ਕਿ ਸ਼ੰਮੀ ਨੂੰ ਦੂਜੇ ਖਿਡਾਰੀਆਂ ਦੇ ਮੁਕਾਬਲੇ 'ਚ ਬੇਹੱਦ ਘੱਟ ਮੌਕੇ ਦਿੱਤੇ ਜਾਂਦੇ ਹਨ।
B'day spcl : 47 ਦੇ ਹੋਏ ਗਾਂਗੁਲੀ, ਜਾਣੋ ਦਾਦਾ ਦੇ ਕ੍ਰਿਕਟ ਵਿਚ 'ਦਾਦਾਗਿਰੀ' ਦੇ ਕੁਝ ਯਾਦਗਾਰ ਪਲ
NEXT STORY