ਨਵੀਂ ਦਿੱਲੀ— ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਦੇ ਮੁਖੀ ਵੀਵੀਐੱਸ ਲਕਸ਼ਮਣ ਦਾ ਕਾਰਜਕਾਲ ਘੱਟੋ-ਘੱਟ ਇਕ ਸਾਲ ਲਈ ਵਧਾਇਆ ਜਾਵੇਗਾ। ਵੀਵੀਐੱਸ ਲਕਸ਼ਮਣ ਨੇ ਸਾਰੀਆਂ ਅਟਕਲਾਂ ਨੂੰ ਖਤਮ ਕਰਦੇ ਹੋਏ ਐੱਨਸੀਏ ਮੁਖੀ ਦੇ ਤੌਰ 'ਤੇ ਆਪਣਾ ਕਾਰਜਕਾਲ ਵਧਾਉਣ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਥੀਆਂ ਸਿਤਾਂਸ਼ੂ ਕੋਟਕ, ਸਾਯਰਾਜ ਬਹੁਤੁਲੇ ਅਤੇ ਰਿਸ਼ੀਕੇਸ਼ ਕਾਨਿਤਕਰ ਦਾ ਕਾਰਜਕਾਲ ਵੀ ਵਧਾਇਆ ਜਾਵੇਗਾ। ਵੀਵੀਐੱਸ ਦਾ ਤਿੰਨ ਸਾਲਾਂ ਦਾ ਇਕਰਾਰਨਾਮਾ ਅਗਲੇ ਮਹੀਨੇ ਸਤੰਬਰ ਵਿੱਚ ਖਤਮ ਹੋ ਰਿਹਾ ਹੈ।
ਫਿਲਹਾਲ ਐੱਨਸੀਏ ਚਿੰਨਾਸਵਾਮੀ ਸਟੇਡੀਅਮ ਵਿੱਚ ਚੱਲਦਾ ਹੈ, ਪਰ ਜਲਦੀ ਹੀ ਬੈਂਗਲੁਰੂ ਦੇ ਬਾਹਰਵਾਰ ਐੱਨਸੀਏ ਦੇ ਇੱਕ ਵੱਡੇ ਕੈਂਪਸ ਦਾ ਉਦਘਾਟਨ ਹੋਣ ਜਾ ਰਿਹਾ ਹੈ। ਇਸਦੀ ਨੀਂਹ 2022 ਵਿੱਚ ਰੱਖੀ ਗਈ ਸੀ। ਕੈਂਪਸ ਵਿੱਚ 100 ਪਿੱਚਾਂ, 45 ਇਨਡੋਰ ਪਿੱਚਾਂ, ਤਿੰਨ ਅੰਤਰਰਾਸ਼ਟਰੀ ਆਕਾਰ ਦੇ ਮੈਦਾਨ, ਇੱਕ ਆਧੁਨਿਕ ਪੁਨਰਵਾਸ ਕੇਂਦਰ ਅਤੇ ਇੱਕ ਓਲੰਪਿਕ ਆਕਾਰ ਦਾ ਪੂਲ ਹੋਵੇਗਾ। ਇਹ ਨਵਾਂ ਐੱਨਸੀਏ ਕੈਂਪਸ ਅਗਲੇ ਸਾਲ ਤੋਂ ਚਾਲੂ ਹੋਣ ਦੀ ਸੰਭਾਵਨਾ ਹੈ। ਇਸ ਵਧੇ ਹੋਏ ਕਾਰਜਕਾਲ ਵਿੱਚ ਲਕਸ਼ਮਣ ਦੀ ਚੁਣੌਤੀ ਭਾਰਤ ਏ ਟੂਰ ਨੂੰ ਮੁੜ ਸੁਰਜੀਤ ਕਰਨਾ ਹੈ, ਜੋ ਪਿਛਲੇ ਦੋ ਸਾਲਾਂ ਵਿੱਚ ਸ਼ੁਰੂ ਅਤੇ ਬੰਦ ਹੁੰਦਾ ਆ ਰਿਹਾ ਹੈ।
ਵੈਂਕਟੇਸ਼ ਅਈਅਰ ਦੀਆਂ ਦੋ ਗੇਂਦਾਂ 'ਤੇ ਦੋ ਵਿਕਟਾਂ, ਰੋਮਾਂਚਕ ਮੈਚ 'ਚ ਜਿੱਤਿਆ ਲੈਂਕਸ਼ਾਇਰ
NEXT STORY