ਸਪੋਰਟਸ ਡੈਸਕ- ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਇੰਗਲੈਂਡ ਦੇ ਚੁਣੌਤੀਪੂਰਨ ਹਾਲਾਤ ’ਚ ਭਾਰਤ ਦੀ 2 ਸੀਰੀਜ਼ ’ਚ ਜਿੱਤ ਨਾਲ ਇਸ ਸਾਲ ਹੋਣ ਵਾਲੇ ਵਨ-ਡੇ ਵਿਸ਼ਵ ਕੱਪ ਅਤੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਮਹਿਲਾ ਟੀਮ ਦਾ ਆਤਮਵਿਸ਼ਵਾਸ ਕਾਫੀ ਵਧੇਗਾ।
ਤੇਂਦੁਲਕਰ ਨੇ ਕਿਹਾ ਕਿ ਇੰਗਲੈਂਡ ’ਚ ਜਿੱਤਣਾ ਹਮੇਸ਼ਾ ਚੁਣੌਤੀਪੂਰਨ ਹੁੰਦਾ ਹੈ ਅਤੇ ਟੀ-20 ਅਤੇ ਵਨ-ਡੇ ਦੋਵਾਂ ’ਚ ਅਜਿਹਾ ਕਰਨਾ ਟੀਮ ਦੀ ਤਿਆਰੀ ਅਤੇ ਮਾਨਸਿਕਤਾ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਦਾ ਅੱਗੇ ਹੋਣ ਵਾਲੇ ਮੁਕਾਬਲਿਆਂ ਲਈ ਆਤਮਵਿਸ਼ਵਾਸ ਵਧੇਗਾ।
ਇਹ ਵੀ ਪੜ੍ਹੋ- ਟਰੰਪ ਦੇ ਗਲ਼ੇ ਦੀ ਹੱਡੀ ਬਣੀ Epstein Files ! ਜਾਣੋ ਆਖ਼ਿਰ ਕੀ ਹੈ ਪੂਰਾ ਮਾਮਲਾ
ਉਨ੍ਹਾਂ ਅੱਗੇ ਕਿਹਾ ਕਿ 2 ਵਿਸ਼ਵ ਕੱਪ ਸਾਹਮਣੇ ਹੋਣ ਕਾਰਨ ਇਹ ਟੀਮ ਦੇ ਆਤਮਵਿਸ਼ਵਾਸ ਨੂੰ ਵਧਾਉਣ ਲਈ ਬੇਹੱਦ ਜ਼ਰੂਰੀ ਸੀ। ਸ਼ਾਬਾਸ਼ ਟੀਮ ਇੰਡੀਆ। ਭਾਰਤ ਹੁਣ 14 ਸਤੰਬਰ ਤੋਂ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨ-ਡੇ ਸੀਰੀਜ਼ ’ਚ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਮੇਜ਼ਬਾਨੀ ਕਰੇਗਾ ਅਤੇ ਇਸ ਤੋਂ ਬਾਅਦ ਭਾਰਤ ’ਚ ਹੋਣ ਵਾਲੇ ਵਿਸ਼ਵ ਕੱਪ ’ਚ ਹਿੱਸਾ ਲਵੇਗਾ। ਤੇਂਦੁਲਕਰ ਨੇ ਕਿਹਾ ਕਿ ਇੰਗਲੈਂਡ ਖਿਲਾਫ ਸਾਰੇ ਖਿਡਾਰੀਆਂ ਨੇ ਸਬਰ ਨਾਲ ਕੰਮ ਲਿਆ ਅਤੇ ਆਪਣੀ ਜ਼ਿੰਮੇਦਾਰੀ ਨੂੰ ਬਖੂਬੀ ਨਿਭਾਇਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਬੇਕਾ ਮੈਰੀਨੋ ਦੀ ਨੈਸ਼ਨਲ ਬੈਂਕ ਓਪਨ 'ਚ ਵਾਇਲਡ ਕਾਰਡ ਐਂਟਰੀ
NEXT STORY