ਮਾਲਮੋ, ਸਵੀਡਨ (ਨਿਕਲੇਸ਼ ਜੈਨ)- ਤੇਪੇ ਸਿਗਮਨ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ 'ਚ ਛੇਵਾਂ ਗੇੜ ਸ਼ਾਂਤੀਪੂਰਨ ਸਮਾਪਤ ਹੋ ਗਿਆ ਜਿਸ ਵਿੱਚ ਖੇਡੀਆਂ ਗਈਆਂ ਸਾਰੀਆਂ ਖੇਡਾਂ ਡਰਾਅ ਵਿੱਚ ਸਮਾਪਤ ਹੋਈਆਂ ਅਤੇ ਇੱਕ ਗੇੜ ਵਿੱਚ ਜਾਣਾ ਬਾਕੀ ਹੈ। ਇਹ ਵੇਖਣਾ ਬਾਕੀ ਹੈ ਕਿ ਕਿਹੜਾ ਖਿਡਾਰੀ ਖਿਤਾਬ ਬਰਕਰਾਰ ਰੱਖਦਾ ਹੈ।
ਛੇਵੇਂ ਗੇੜ ਵਿੱਚ ਵੀ ਅਮਰੀਕਾ ਦੇ 14 ਸਾਲਾ ਅਭਿਮਨਿਊ ਮਿਸ਼ਰਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਭਾਰਤ ਦੇ ਦੂਜਾ ਦਰਜਾ ਪ੍ਰਾਪਤ ਅਰਜੁਨ ਐਰੀਗਾਸੀ ਖ਼ਿਲਾਫ਼ ਡਰਾਅ ਖੇਡਿਆ। ਹੋਰ ਮੈਚਾਂ ਵਿੱਚ, ਇਜ਼ਰਾਈਲ ਦੇ ਬੋਰਿਸ ਗੇਲਫੈਂਡ ਨੇ ਭਾਰਤ ਦੇ ਡੀ ਗੁਕੇਸ਼ ਦੇ ਖਿਲਾਫ ਡਰਾਅ ਖੇਡਿਆ, ਰੂਸ ਦੇ ਪੀਟਰ ਸਵੀਡਲਰ ਨੇ ਸਵੀਡਨ ਦੇ ਨੀਲਸ ਗਰੇਂਡੇਲੀਊਸ ਨਾਲ ਅਤੇ ਜਰਮਨੀ ਦੇ ਵਿਨਸੇਂਟ ਕੇਮਰ ਨੇ ਨੀਦਰਲੈਂਡ ਦੇ ਜਾਰਡਨ ਵੈਨ ਫੋਰੈਸਟ ਨਾਲ ਡਰਾਅ ਖੇਡਿਆ। ਹੁਣ ਛੇ ਗੇੜਾਂ ਤੋਂ ਬਾਅਦ ਪੀਟਰ ਅਤੇ ਅਭਿਮਨਿਊ 4 ਅੰਕਾਂ 'ਤੇ ਖੇਡ ਰਹੇ ਹਨ ਜਦਕਿ ਗੁਕੇਸ਼ ਅਤੇ ਨਿਲਸ 3.5 ਅੰਕਾਂ 'ਤੇ ਖੇਡ ਰਹੇ ਹਨ, ਭਾਰਤ ਦੇ ਦ੍ਰਿਸ਼ਟੀਕੋਣ ਤੋਂ, ਗੁਕੇਸ਼ ਅਜੇ ਵੀ ਆਖਰੀ ਦੌਰ 'ਚ ਪੀਟਰ ਨੂੰ ਹਰਾ ਕੇ ਖਿਤਾਬ ਜਿੱਤ ਸਕਦੇ ਹਨ ਜਦਕਿ ਅਭਿਮਨਿਊ, ਨਿਲਸ ਅਤੇ ਪੀਟਰ ਕੋਲ ਵੀ ਇਹ ਮੌਕਾ ਹੋਵੇਗਾ।
Rank after Round 6
| Rk. |
Name |
FED |
Rtg |
TB1 |
| 1 |
Svidler, Peter |
FID |
2683 |
4 |
| |
Mishra, Abhimanyu |
USA |
2550 |
4 |
| 3 |
Grandelius, Nils |
SWE |
2664 |
3,5 |
| |
Gukesh, D |
IND |
2732 |
3,5 |
| 5 |
Van Foreest, Jorden |
NED |
2689 |
3 |
| 6 |
Erigaisi, Arjun |
IND |
2701 |
2,5 |
| 7 |
Keymer, Vincent |
GER |
2700 |
2 |
| 8 |
Gelfand, Boris |
ISR |
2678 |
1,5 |
ਵਾਪਸੀ ਲਈ ਖੁਦ ਨੂੰ 'ਰੀਸੈਟ' ਕਰਨਾ ਜ਼ਰੂਰੀ ਸੀ : ਹਾਰਦਿਕ ਸਿੰਘ
NEXT STORY