ਦਸੂਹਾ (ਝਾਵਰ)- ਬਲਾਕ ਦਸੂਹਾ ਦੇ ਇਤਿਹਾਸਕ ਪਿੰਡ ਝਿੰਗੜ ਕਲਾਂ ਵਿਖੇ ਝਿੰਗੜ ਕਲਾਂ ਸਪੋਰਟਸ ਕਲੱਬ ਵੱਲੋਂ ਸ਼ਨੀਵਾਰ ਨੂੰ ਰਾਸ਼ਟਰੀ ਪੱਧਰ ਦੇ ਕਬੱਡੀ ਕੱਪ ਅਤੇ ਕਰਾਸ ਕੰਟਰੀ ਦੌੜਾਂ ਕਰਵਾਈਆਂ ਗਈਆਂ। ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ। ਇਸ ਖੇਡ ਮੇਲੇ 'ਚ ਚੋਟੀ ਦੀਆਂ 8 ਕਲੱਬਾਂ ਤੇ ਅਕੈਡਮੀਆਂ ਤੋਂ ਇਲਾਵਾ 75 ਕਿੱਲੋ ਭਾਰ ਵਰਗ ਦੇ ਮੁਕਾਬਲੇ ਵੀ ਕਰਵਾਏ ਗਏ। ਇਹ ਕਬੱਡੀ ਕੱਪ ਸਪੋਰਟਸ ਕਲੱਬ ਦੇ ਪ੍ਰਧਾਨ ਦੀਪਗਗਨ ਸਿੰਘ ਹਨੀ ਗਿੱਲ, ਸਰਪੰਚ ਕੁਲਤਾਰ ਸਿੰਘ, ਐੱਨ. ਆਰ. ਆਈਜ਼ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਕਬੱਡੀ ਕੱਪ ਦਾ ਵੱਡੀ ਗਿਣਤੀ 'ਚ ਖੇਡ ਪ੍ਰੇਮੀਆਂ ਨੇ ਆਨੰਦ ਮਾਣਿਆ। ਕਬੱਡੀ ਕੱਪ ਜੇਤੂ ਟੀਮ ਨੂੰ 81 ਹਜ਼ਾਰ ਰੁਪਏ ਨਕਦ ਤੇ ਗੋਲਡ ਕੱਪ ਇਨਾਮ ਵਜੋਂ ਦਿੱਤਾ ਗਿਆ। ਜਦਕਿ ਉਪ ਜੇਤੂ ਰਹੀ ਟੀਮ ਨੂੰ 61 ਹਜ਼ਾਰ ਰੁਪਏ ਨਕਦ ਤੇ ਗੋਲਡ ਕੱਪ ਦੇ ਕੇ ਸਨਮਾਨਤ ਕੀਤਾ ਗਿਆ। 75 ਕਿੱਲੋ ਭਾਰ ਵਰਗ ਤੇ ਕਰਾਸ ਕੰਟਰੀ ਦੌੜਾਂ ਦੇ ਖਿਡਾਰੀਆਂ ਨੂੰ ਵੀ ਇਨਾਮ ਦਿੱਤੇ ਗਏ।

ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਮੋਹਣ ਸਿੰਘ ਲੇਹਲ, ਸਤਵਿੰਦਰਪਾਲ ਸਿੰਘ ਢੱਟ ਜ਼ਿਲਾ ਪ੍ਰਧਾਨ ਕਬੱਡੀ ਐਸੋਸੀਏਸ਼ਨ, ਅਮਨਪ੍ਰੀਤ ਸਿੰਘ ਮੰਨਾ ਡਿਪਟੀ ਕੁਲੈਕਟਰ, ਕੈਪ. ਜਸਕਰਨ ਸਿੰਘ, ਕਲੱਬ ਪ੍ਰਧਾਨ ਦੀਪਗਗਨ ਸਿੰਘ ਗਿੱਲ, ਜਸਵੰਤ ਸਿੰਘ ਚੋਟਾਲਾ, ਰਾਜਗੁਲਵਿੰਦਰ ਸਿੰਘ ਸਿੱਧੂ, ਸਰਪੰਚ ਕੁਲਤਾਰ ਸਿੰਘ, ਕਮਲ ਚੌਧਰੀ, ਹਰਿੰਦਰਪਾਲ ਸਿੰਘ ਝਿੰਗੜ, ਨਵਦੀਪ ਗੌਤਮ, ਪ੍ਰੋ. ਅਮਰਜੀਤ ਸਿੰਘ ਦਸੂਹਾ, ਕੋਚ ਦੀਪਕ ਸ਼ਰਮਾ, ਦਵਿੰਦਰ ਸਿੰਘ ਨੰਬਰਦਾਰ, ਅਮਰਜੀਤ ਸਿੰਘ, ਪ੍ਰੋ. ਬਲਦੇਵ ਸਿੰਘ ਬੱਲੀ, ਨਰਿੰਦਰਪਾਲ ਸਿੰਘ ਹੁੰਦਲ ਐਡਵੋਕੇਟ, ਜਗਦੀਸ਼ ਸਿੰਘ ਸੋਈ, ਗੁਰਜੀਤ ਗਿੱਲ, ਜਥੇ. ਤਾਰਾ ਸਿੰਘ ਸੱਲ੍ਹਾਂ, ਭੁੱਲਾ ਰਾਣਾ ਜ਼ਿਲਾ ਪ੍ਰਧਾਨ ਸੇਵਾ ਦਲ, ਇਕਬਾਲ ਸਿੰਘ ਜੌਹਲ, ਦੀਦਾਰ ਸਿੰਘ ਕਾਲਾ, ਦਵਿੰਦਰ ਸਿੰਘ ਗਿੱਲ ਚੀਫ਼ ਇੰਜੀਨੀਅਰ, ਗੁਰਨਾਮ ਸਿੰਘ ਦੁਬਈ, ਪਾਲ ਸਿੰਘ ਧਾਮੀ, ਸ਼ਿੰਗਾਰਾ ਸਿੰਘ ਇੰਸਪੈਕਟਰ, ਅਮਰਜੀਤ ਸਿੰਘ ਚੀਨਾ ਤੋਂ ਇਲਾਵਾ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।
ਇਸ ਮੌਕੇ ਕਰਵਾਈ ਗਈ ਕਰਾਸ ਕੰਟਰੀ ਦੌੜ ਲੜਕੀਆਂ ਵਿਚ ਸੀਮਾ ਦੇਵੀ, ਸਿਖਸ਼ਿਕਾ ਪਟੇਲ ਤੇ ਰਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕਿਆਂ ਦੀਆਂ ਦੌੜਾਂ ਵਿਚ ਪ੍ਰਿਤਪਾਲ ਸਿੰਘ, ਮੱਖਣ ਸਿੰਘ ਤੇ ਸੁਖਦੇਵ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਪਾਕਿ ਦੇ ਇਸ ਕ੍ਰਿਕਟਰ ਨੇ ਕਿਹਾ ਧੋਨੀ ਨਹੀਂ ਇਹ ਹੈ ਵਧੀਆ ਵਿਕਟਕੀਪਰ
NEXT STORY