ਨਵੀਂ ਦਿੱਲੀ— ਰਾਜਧਾਨੀ ਦੇ ਆਰ. ਕੇ. ਖੰਨਾ ਟੈਨਿਸ ਸਟੇਡੀਅਮ 'ਚ 7 ਤੋਂ 10 ਫਰਵਰੀ ਤਕ ਹੋਣ ਵਾਲੇ ਫੈੱਡ ਕੱਪ ਏਸ਼ੀਆ ਓਸਨੀਆ ਜ਼ੋਨ ਗਰੁੱਪ-1 ਮੁਕਾਬਲੇ ਲਈ ਚਾਰ ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਅਖਿਲ ਭਾਰਤੀ ਟੈਨਿਸ ਸੰਘ ਦੀ ਚੋਣ ਕਮੇਟੀ ਨੇ ਆਪਣੀ ਮੀਟਿੰਗ ਵਿਚ ਟੀਮ ਦੀ ਚੋਣ ਕੀਤੀ। ਟੀਮ 'ਚ ਅੰਕਿਤ ਰੈਨਾ, ਕਰਮਨ ਕੌਰ ਥਾਂਡੀ, ਪ੍ਰਾਂਜਲਾ ਯਾਦਲਾਪਲੀ ਤੇ ਪ੍ਰਾਰਥਨਾ ਥੋਂਬਰੇ ਨੂੰ ਸ਼ਾਮਲ ਕੀਤਾ ਹੈ। ਦੋ ਰਿਜ਼ਰਵ ਖਿਡਾਰੀਆਂ 'ਚ ਰੁਤੂਜਾ ਭੌਂਸਲੇ ਤੇ ਝੀਲ ਦੇਸਾਈ ਨੂੰ ਰੱਖਿਆ ਗਿਆ ਹੈ। ਟੀਮ ਦਾ ਕਪਤਾਨ ਤੇ ਕੋਚ ਅੰਕਿਤਾ ਭਾਂਬਰੀ ਨੂੰ ਬਣਾਇਆ ਗਿਆ ਹੈ।
ਸੰਤੋਸ਼ ਟਰਾਫੀ (ਪੱਛਮੀ ਖੇਤਰ) ਕੁਆਲੀਫਾਇੰਗ ਟੂਰਨਾਮੈਂਟ 8 ਤੋਂ
NEXT STORY