ਨਵੀਂ ਦਿੱਲੀ- ਪਿਛਲੇ 2 ਸਾਲਾਂ ’ਚ ਭਾਰਤੀ ਫੁੱਟਬਾਲ ’ਚ ਮਹਿਲਾ ਖਿਡਾਰਣਾਂ ਦੀ ਰਜਿਸਟ੍ਰੇਸ਼ਨ ’ਚ 138 ਫੀਸਦੀ ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ, ਜੋ ਇਸ ਖੇਡ ਦੀ ਹਰਮਨਪਿਆਰਤਾ ’ਚ ਵਾਧੇ ਦਾ ਸੰਕੇਤ ਹੈ। ਨਾਲ ਹੀ ਇਸ ਤੋਂ ਪਤਾ ਲੱਗਦਾ ਹੈ ਕਿ ਫੁੱਟਬਾਲ ਨੂੰ ਪੇਸ਼ੇਵਰ ਰੂਪ ’ਚ ਚੁਣਨ ਵਾਲੀਆਂ ਨੌਜਵਾਨ ਮਹਿਲਾ ਖਿਡਾਰਣਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਦੀ ਕੇਂਦਰੀ ਰਜਿਸਟ੍ਰੇਸ਼ਨ ਪ੍ਰਣਾਲੀ (ਸੀ. ਆਰ. ਐੱਸ.) ਦੇ ਅੰਕੜਿਆਂ ਅਨੁਸਾਰ ਮਾਰਚ 2024 ਤੱਕ ਭਾਰਤ ’ਚ ਰਜਿਸਟਰਡ ਮਹਿਲਾ ਫੁੱਟਬਾਲਰਾਂ ਦੀ ਗਿਣਤੀ 27936 ਹੋ ਚੁੱਕੀ ਹੈ। ਉੱਧਰ ਜੂਨ 2022 ’ਚ ਰਜਿਸਟਰਡ ਮਹਿਲਾ ਫੁੱਟਬਾਲਰਾਂ ਦੀ ਗਿਣਤੀ 11724 ਸੀ।
ਏ. ਆਈ. ਐੱਫ . ਐੱਫ. ਦੇ ਪ੍ਰਧਾਨ ਕਲਿਆਣ ਚੌਬੇ ਨੇ ਕਿਹਾ ਕਿ ਭਾਰਤ ’ਚ ਇਹ ਇਕ ਬਹੁਤ ਹੀ ਹਾਂ-ਪੱਖੀ ਚੀਜ਼ਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਫੁੱਟਬਾਲ ਤੰਤਰ ’ਚ 1621 ਮਹਿਲਾ ਖਿਡਾਰਣਾਂ ਦਾ ਵਧਨਾ ਬਹੁਤ ਹੀ ਉਤਸ਼ਾਹਜਨਕ ਸੰਕੇਤ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਭਾਰਤ ’ਚ ਮਹਿਲਾ ਫੁੱਟਬਾਲ ਲਈ ਆਪਣੀ ਯੋਜਨਾ ’ਚ ਸਹੀ ਰਾਹ ’ਤੇ ਚੱਲ ਰਹੇ ਹਾਂ।
ਜਵਾਕ ਨੇ ਖੇਡ-ਖੇਡ 'ਚ ਬਦਲ ਦਿੱਤੀ ਪਰਿਵਾਰ ਦੀ ਕਿਸਮਤ! ਰਾਤੋ-ਰਾਤ ਬਣਿਆ ਕਰੋੜਾਂ ਦਾ ਮਾਲਕ (ਵੀਡੀਓ)
NEXT STORY