ਕੋਲੰਬੋ- ਲੰਕਾ ਪ੍ਰੀਮੀਅਰ ਲੀਗ (ਐੱਲ. ਪੀ. ਐੱਲ.) ਟੀ-20 ਟੂਰਨਾਮੈਂਟ ਦਾ ਦੂਜਾ ਸੈਸ਼ਨ 30 ਜੁਲਾਈ ਤੋਂ 22 ਅਗਸਤ ਦੇ ਵਿਚ ਜੈਵ-ਸੁਰੱਖਿਅਤ ਵਾਤਾਵਰਣ (ਬਾਓ-ਬਬਲ) 'ਚ ਆਯੋਜਿਤ ਕੀਤਾ ਜਾਵੇਗਾ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਤੋਂ ਜਾਰੀ ਬਿਆਨ ਦੇ ਅਨੁਸਾਰ- ਐੱਸ. ਐੱਲ. ਸੀ. ਇਹ ਦੁਹਰਾਉਣਾ ਚਾਹੁੰਦਾ ਹੈ ਕਿ ਪਹਿਲਾਂ ਕੀਤੇ ਗਏ ਐਲਾਨ ਅਨੁਸਾਰ ਲੰਕਾ ਪ੍ਰੀਮੀਅਰ ਲੀਗ ਦਾ ਦੂਜਾ ਸੈਸ਼ਨ ਜੁਲਾਈ ਅਤੇ ਅਗਸਤ 2021 ਦੇ ਦੌਰਾਨ ਆਯੋਜਿਤ ਕੀਤਾ ਜਾਵੇਗਾ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਪਤਨੀ ਦੇ ਨਾਲ ਚਾਹਲ ਨੇ ਸ਼ੁਰੂ ਕੀਤਾ ਵਰਕਆਊਟ (ਵੀਡੀਓ)
ਟੂਰਨਾਮੈਂਟ 30 ਜੁਲਾਈ ਤੋਂ 22 ਅਗਸਤ 2021 ਤੱਕ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸੈਸ਼ਨ (2020) ਦਾ ਬਾਓ-ਬਬਲ 'ਚ ਖੇਡਿਆ ਗਿਆ ਸੀ। ਐੱਲ. ਪੀ. ਐੱਲ. ਦੇ ਦੂਜੇ ਸੈਸ਼ਨ ਦੇ ਲਈ ਸਿਹਤ ਪ੍ਰੋਟੋਕਾਲ ਦੀ ਯੋਜਨਾ ਸਿਹਤ ਮੰਤਰਾਲਾ ਦੇ ਨਿਰਦੇਸ਼ਾਂ ਦੇ ਆਧਾਰ 'ਤੇ ਬਣਾਈ ਜਾਵੇਗੀ। ਇਸ ਤੋਂ ਪਹਿਲੇ ਸੈਸ਼ਨ ਵਿਚ ਇਰਫਾਨ ਪਠਾਨ, ਮੁਨਾਫ ਪਟੇਲ ਅਤੇ ਸੁਦੀਪ ਤਿਆਗੀ ਨੇ ਹਿੱਸਾ ਲਿਆ ਸੀ।
ਇਹ ਖ਼ਬਰ ਪੜ੍ਹੋ- ਤੇਜ਼ ਰਫਤਾਰ ਨਾਲ ਵਾਹਨ ਚਲਾਉਣ ’ਤੇ ਸਿੰਗਾਪੁਰ ’ਚ ਭਾਰਤੀ ਮੂਲ ਦੇ ਅਦਾਕਾਰ ’ਤੇ ਜੁਰਮਾਨਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹੱਥ 'ਚ ਸੱਟ ਕਾਰਨ ਪੋਲੈਂਡ ਓਪਨ ਤੋਂ ਹਟੇ ਦੀਪਕ ਪੂਨੀਆ
NEXT STORY