ਨਵੀਂ ਦਿੱਲੀ : ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਜੂਨ ਵਿੱਚ ਭਾਰਤ ਖ਼ਿਲਾਫ਼ ਮੁੱਲਾਂਪੁਰ ਵਿੱਚ ਹੋਣ ਵਾਲੇ ਟੈਸਟ ਮੈਚ ਤੋਂ ਬਾਹਰ ਰਹਿ ਸਕਦੇ ਹਨ । ਸਰਜਰੀ ਤੋਂ ਬਾਅਦ ਡਾਕਟਰਾਂ ਦੀ ਸਲਾਹ ਦੇ ਚਲਦੇ ਉਨ੍ਹਾਂ ਨੇ ਇਸ ਗੱਲ ਦਾ ਸੰਕੇਤ ਦਿੱਤੇ ਹਨ। 27 ਸਾਲਾ ਰਾਸ਼ਿਦ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ 2027 ਵਿੱਚ ਦੱਖਣੀ ਅਫਰੀਕਾ ਵਿੱਚ ਹੋਣ ਵਾਲੇ ਵਨ-ਡੇ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਫਿੱਟ ਰਹਿਣਾ ਹੈ। ਉਨ੍ਹਾਂ ਨੇ 2023 ਵਨ-ਡੇ ਵਰਲਡ ਕੱਪ ਤੋਂ ਬਾਅਦ ਕਮਰ ਦੀ ਸਰਜਰੀ ਕਰਵਾਈ ਸੀ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਟੈਸਟ ਕ੍ਰਿਕਟ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ । ਇਸਦੇ ਬਾਵਜੂਦ, ਰਾਸ਼ਿਦ ਨੇ ਪਿਛਲੇ ਸਾਲ ਜ਼ਿੰਮਬਾਵੇ ਖ਼ਿਲਾਫ਼ ਇੱਕ ਟੈਸਟ ਮੈਚ ਖੇਡਿਆ ਸੀ, ਜਿਸ ਵਿੱਚ ਉਨ੍ਹਾਂ ਨੇ 11 ਵਿਕਟਾਂ ਹਾਸਲ ਕੀਤੀਆਂ।
ਗੁਜਰਾਤ ਟਾਇਟਨਜ਼ ਦੀ ਆਈ.ਪੀ.ਐੱਲ ਵਿੱਚ ਦਿੱਲੀ ਕੈਪੀਟਲਜ਼ ਖ਼ਿਲਾਫ਼ ਇੱਕ ਰਨ ਨਾਲ ਜਿੱਤ ਤੋਂ ਬਾਅਦ ਰਾਸ਼ਿਦ ਨੇ ਕਿਹਾ ਕਿ ਟੈਸਟ ਕ੍ਰਿਕਟ ਖੇਡਣਾ ਉਨ੍ਹਾਂ ਲਈ ਮੁਸ਼ਕਲ ਫੈਸਲਾ ਹੈ। ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਨੇ ਪਹਿਲਾਂ ਹੀ ਉਨ੍ਹਾਂ ਨੂੰ ਲੰਬੇ ਫਾਰਮੈਟ ਤੋਂ ਦੂਰ ਰਹਿਣ ਲਈ ਕਿਹਾ ਸੀ।
ਰਾਸ਼ਿਦ ਨੇ ਕਿਹਾ,“ਮੈਂ ਵਨਡੇ ਕ੍ਰਿਕਟ ਦਾ ਆਨੰਦ ਲੈਂਦਾ ਹਾਂ ਅਤੇ ਲੰਬੇ ਸਮੇਂ ਤੱਕ ਅਫਗਾਨਿਸਤਾਨ ਲਈ ਖੇਡਣਾ ਚਾਹੁੰਦਾ ਹਾਂ, ਪਰ ਇਸ ਲਈ ਮੈਨੂੰ ਆਪਣੇ ਸਰੀਰ ‘ਤੇ ਵੱਧ ਬੋਝ ਨਹੀਂ ਪਾਉਣਾ ਪਵੇਗਾ।” ਭਾਰਤ ਖ਼ਿਲਾਫ਼ ਆਉਣ ਵਾਲੇ ਟੈਸਟ ਬਾਰੇ ਪੁੱਛਣ ‘ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਫਿਰ ਤੋਂ ਕਮਰ ਵਿੱਚ ਦਰਦ ਹੋ ਗਿਆ ਤਾਂ ਉਹ ਆਪਣੇ ਕਰੀਅਰ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ। ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਉਹ ਸੀਮਿਤ ਟੈਸਟ ਮੈਚ ਹੀ ਖੇਡਣਾ ਚਾਹੁੰਦੇ ਹਨ। ਕੁੱਲ ਮਿਲਾਕੇ, ਰਾਸ਼ਿਦ ਖਾਨ ਦਾ ਧਿਆਨ ਹੁਣ ਆਉਣ ਵਾਲੇ ਵੱਡੇ ਟੂਰਨਾਮੈਂਟਾਂ ‘ਤੇ ਹੈ ਅਤੇ ਉਹ ਆਪਣੀ ਫਿਟਨੈੱਸ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੇ ਹਨ।
ਜਿਸ ਨੂੰ Auction 'ਚ ਕਿਸੇ ਨੇ ਨਹੀਂ ਖਰੀਦਿਆ, ਉਸੇ ਨੂੰ ਮਿਲ ਗਈ ਕਪਤਾਨੀ; IPL ਦੇ ਕੁਝ ਯਾਦਗਾਰ Replacements
NEXT STORY