ਸਪੋਰਟਸ ਡੈਸਕ : ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ 2026 ਦੇ ਸੁਪਰ-8 ਪੜਾਅ 'ਚ ਜਗ੍ਹਾ ਬਣਾ ਲਈ ਹੈ ਪਰ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਅਤੇ ਪ੍ਰਬੰਧਨ ਲਈ ਸਭ ਤੋਂ ਵੱਡੀ ਚਿੰਤਾ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ ਖਰਾਬ ਫਾਰਮ ਬਣੀ ਹੋਈ ਹੈ। ਭਾਰਤ ਆਪਣੇ ਸੁਪਰ-8 ਮੁਹਿੰਮ ਦੀ ਸ਼ੁਰੂਆਤ ਦੱਖਣੀ ਅਫਰੀਕਾ ਵਿਰੁੱਧ ਮੁਕਾਬਲੇ ਨਾਲ ਕਰੇਗਾ ਅਤੇ ਇਸ ਅਹਿਮ ਮੋੜ 'ਤੇ ਸਵਾਲ ਉੱਠ ਰਹੇ ਹਨ ਕਿ ਕੀ ਅਭਿਸ਼ੇਕ ਸ਼ਰਮਾ ਨੂੰ ਪਲੇਇੰਗ-11 ਵਿੱਚ ਬਰਕਰਾਰ ਰੱਖਿਆ ਜਾਵੇਗਾ ਜਾਂ ਨਹੀਂ। ਇਸ ਮੁਸੀਬਤ ਨੂੰ ਨਜਿੱਠਣ ਲਈ ਗੋਤਮ ਨੂੰ ਗੰਭੀਰ ਪਾਲਨ ਬਣਾਉਣਾ ਪਵੇਗਾ, ਜਿਸ ਨੂੰ ਟੀਮ ਇੰਡੀਆ ਫਾਈਨਲ 'ਚ ਆਪਣੀ ਥਾਂ ਬਣਾ ਕੇ ਵਿਸ਼ਵ ਕੱਪ ਜਿੱਤੇ।
ਤੁਹਾਨੂੰ ਦੱਸ ਦਈਏ ਕਿ ਟੂਰਨਾਮੈਂਟ ਤੋਂ ਪਹਿਲਾਂ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਗੇਂਦਬਾਜ਼ਾਂ ਦੇ ਮਨਾਂ ਵਿੱਚ ਖੌਫ਼ ਪੈਦਾ ਕਰਨ ਵਾਲੇ ਅਭਿਸ਼ੇਕ ਸ਼ਰਮਾ ਮੌਜੂਦਾ ਵਿਸ਼ਵ ਕੱਪ ਵਿੱਚ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਉਹ ਪਾਕਿਸਤਾਨ, ਅਮਰੀਕਾ ਅਤੇ ਨੀਦਰਲੈਂਡ ਵਿਰੁੱਧ ਲਗਾਤਾਰ ਤਿੰਨ ਮੁਕਾਬਲਿਆਂ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਹਨ। ਇੰਨਾ ਹੀ ਨਹੀਂ, ਪਿਛਲੀਆਂ 8 ਪਾਰੀਆਂ ਵਿੱਚੋਂ 5 ਵਾਰ ਉਹ ਸਿਫ਼ਰ (0) 'ਤੇ ਆਊਟ ਹੋਏ ਹਨ। ਹਾਲਾਂਕਿ ਉਨ੍ਹਾਂ ਦੀ ਕਾਬਲੀਅਤ 'ਤੇ ਕਿਸੇ ਨੂੰ ਸ਼ੱਕ ਨਹੀਂ ਹੈ, ਪਰ ਸੁਪਰ-8 ਵਰਗੇ ਵੱਡੇ ਮੰਚ 'ਤੇ ਟੀਮ ਇੰਡੀਆ ਕੋਈ ਜੋਖਮ ਲੈਣ ਲਈ ਤਿਆਰ ਹੈ ਜਾਂ ਨਹੀਂ, ਇਹ ਦੇਖਣਾ ਅਹਿਮ ਹੋਵੇਗਾ।
ਇਸ ਸਥਿਤੀ 'ਚ ਅਭਿਸ਼ੇਕ ਦੀ ਖਰਾਬ ਫਾਰਮ ਨੂੰ ਦੇਖਦੇ ਹੋਏ ਸੰਜੂ ਸੈਮਸਨ ਨੂੰ ਮੌਕਾ ਦੇਣ ਦੀ ਚਰਚਾ ਤੇਜ਼ ਹੋ ਗਈ ਹੈ, ਜੇਕਰ ਸੈਮਸਨ ਪਲੇਇੰਗ-11 ਵਿੱਚ ਆਉਂਦੇ ਹਨ, ਤਾਂ ਭਾਰਤ ਨੂੰ ਓਪਨਿੰਗ ਵਿੱਚ ਖੱਬੇ ਅਤੇ ਸੱਜੇ ਹੱਥ ਦੇ ਬੱਲੇਬਾਜ਼ਾਂ (Left-Hand and Right-Hand) ਦਾ ਵਿਕਲਪ ਮਿਲੇਗਾ। ਹਾਲਾਂਕਿ, ਸੈਮਸਨ ਦਾ ਆਪਣਾ ਰਿਕਾਰਡ ਵੀ ਬਹੁਤ ਪ੍ਰਭਾਵਸ਼ਾਲੀ ਨਹੀਂ ਰਿਹਾ ਹੈ; ਨਾਮੀਬੀਆ ਵਿਰੁੱਧ ਜਦੋਂ ਉਨ੍ਹਾਂ ਨੂੰ ਓਪਨਿੰਗ ਦਾ ਮੌਕਾ ਮਿਲਿਆ ਸੀ, ਤਾਂ ਉਹ 8 ਮੈਚਾਂ ਵਿੱਚ ਸਿਰਫ 22 ਦੌੜਾਂ ਹੀ ਬਣਾ ਸਕੇ ਸਨ।
ਸੁਪਰ-8 ਵਿੱਚ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਤੋਂ ਇਲਾਵਾ ਜ਼ਿੰਬਾਬਵੇ ਅਤੇ ਵੈਸਟਇੰਡੀਜ਼ ਵਰਗੀਆਂ ਮਜ਼ਬੂਤ ਟੀਮਾਂ ਨਾਲ ਹੋਣਾ ਹੈ। ਗਰੁੱਪ ਸਟੇਜ ਵਿੱਚ ਪਾਕਿਸਤਾਨ ਨੂੰ ਛੱਡ ਕੇ ਭਾਰਤ ਦਾ ਸਾਹਮਣਾ ਕਿਸੇ ਬਹੁਤੀ ਮਜ਼ਬੂਤ ਟੀਮ ਨਾਲ ਨਹੀਂ ਹੋਇਆ ਸੀ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 'ਗੰਭੀਰ ਐਂਡ ਕੰਪਨੀ' ਅਭਿਸ਼ੇਕ ਸ਼ਰਮਾ 'ਤੇ ਭਰੋਸਾ ਜਾਰੀ ਰੱਖਦੀ ਹੈ ਜਾਂ ਸੰਜੂ ਸੈਮਸਨ ਨੂੰ ਅਜ਼ਮਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Team India ਲਈ 'ਖ਼ਤਰੇ ਦੀ ਘੰਟੀ'! ਟੀ-20 ਵਿਸ਼ਵ ਕੱਪ 'ਚ 17 ਸਾਲ ਬਾਅਦ 'ਗਰੁੱਪ ਆਫ ਡੈੱਥ' 'ਚ ਫਸਿਆ ਭਾਰਤ
NEXT STORY