ਕੇਪ ਟਾਊਨ– ਟ੍ਰੈਵਿਸ ਹੈੱਡ ਨੇ ਦੱਖਣੀ ਅਫਰੀਕਾ ਵਿਰੁੱਧ ਦੂਜੇ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਟੈਸਟ ’ਚ ਗਕੇਬਰਹਾ ਵਿਖੇ ਆਸਟ੍ਰੇਲੀਅਨ ਟੀਮ ਦੇ ਬੱਲੇਬਾਜ਼ੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਇਮਾਨਦਾਰੀ ਨਾਲ ਮੁਲਾਂਕਣ ਕੀਤਾ ਹੈ।
ਹਾਲਾਂਕਿ ਦੂਜੀ ਪਾਰੀ ’ਚ ਹੈੱਡ ਦੀ 121 ਦੌੜਾਂ ਦੀ ਸਬਰ ਭਰੀ ਪਾਰੀ ਆਸਟ੍ਰੇਲੀਆ ਦੀ ਵੱਡੀ ਹਾਰ ’ਚ ਇਕ ਮੁੱਖ ਖਿੱਚ ਦਾ ਕੇਂਦਰ ਰਹੀ ਪਰ ਇਸਨੇ ਪਿਛਲੇ ਕੁਝ ਮੈਚਾਂ ਤੋਂ ਚੱਲੀ ਆ ਰਹੀ ਇਕ ਗੰਭੀਰ ਸਮੱਸਿਆ ਨੂੰ ਉਜਾਗਰ ਕੀਤਾ ਜਿਹੜਾ ਕਿ ਉਸ ਦਾ ਸਮੂਹਿਕ ਟੀਮ ਕੋਸ਼ਿਸ਼ਾਂ ਦੀ ਬਜਾਏ ਸਿਰਫ ਇਕ ਹੀ ਬੱਲੇਬਾਜ਼ ’ਤੇ ਨਿਰਭਰ ਹੋਣਾ।
ਹੈੱਡ ਨੇ ਕੇਪ ਟਾਊਨ ’ਚ ਹੋਣ ਵਾਲੇ ਆਖਰੀ ਟੈਸਟ ਤੋਂ ਪਹਿਲਾਂ ਟੀਮ ਦੇ ਟਾਪ ਆਰਡਰ ਨੂੰ ਇਸ ਸਮੱਸਿਆ ਨੂੰ ਸੁਧਾਰਨ ਲਈ ਕਿਹਾ, ‘‘ਅਸੀਂ ਇਸ ਸੀਰੀਜ਼ ’ਚ ਜਾਣ ਤੋਂ ਪਹਿਲਾਂ ਇਕ ਸਮੂਹ ਵਜੋਂ ਗੱਲ ਕੀਤੀ ਸੀ ਕਿ ਸਾਡੇ ਕੋਲ ਹਰ ਵਾਰ ਲੱਗਭਗ ਇਕ ਵਿਅਕਤੀਗਤ ਪਾਰੀ ਤਾਂ ਹੁੰਦੀ ਹੈ ਪਰ ਅਸੀਂ ਇਕ ਟੀਮ ਵਜੋਂ ਉਹ ਸਮੂਹਿਕ ਬੱਲੇਬਾਜ਼ੀ ਵਾਲਾ ਦਿਨ ਨਹੀਂ ਦੇ ਸਕੇ ਜਿਸਦੀ ਅਸੀਂ ਉਮੀਦ ਕਰਦੇ ਹਾਂ।’’
ਬੰਗਲਾਦੇਸ਼ ਵਿਰੁੱਧ ਕੈਮਰਨ ਗ੍ਰੀਨ ਦੀਆਂ ਕੋਸ਼ਿਸ਼ਾਂ, ਡਰਬਨ ’ਚ ਮੈਟ ਰੇਨਸ਼ਾ ਦੀਆਂ 190 ਦੌੜਾਂ ਤੇ ਸੈਂਟ ਜਾਰਜ ਪਾਰਕ ’ਚ ਹੈੱਡ ਦੇ ਆਪਣੇ ਸੈਂਕੜੇ ਵਰਗੇ ਵਿਅਕਤੀਗਤ ਯੋਗਦਾਨਾਂ ਦੇ ਬਾਵਜੂਦ, ਆਸਟ੍ਰੇਲੀਅਨ ਟੀਮ ਆਪਣੇ ਪਿਛਲੇ 4 ਟੈਸਟਾਂ ’ਚ ਇਕੋ ਪਾਰੀ ’ਚ ਦੋ 50 ਪਲੱਸ ਵਿਅਕਤੀਗਤ ਸਕੋਰ ਬਣਾਉਣ ’ਚ ਅਸਫਲ ਰਹੀ ਹੈ।
IND vs NZ T20I ਲੜੀ ਵਿਚਾਲੇ ਆਈ ਬੁਰੀ ਖਬਰ, ਸਟਾਰ ਖਿਡਾਰੀ ਪੂਰੀ ਸੀਰੀਜ਼ ਤੋਂ ਹੋਇਆ ਬਾਹਰ
NEXT STORY