ਕਾਹਿਰਾ– ਭਾਰਤ ਦੇ ਉਦੈਵੀਰ ਸਿੱਧੂ ਨੇ ਐਤਵਾਰ ਨੂੰ ਇੱਥੇ ਆਈ. ਐੱਸ. ਐੱਸ. ਐੱਫ. ਰਾਈਫਲ/ਪਿਸਟਲ ਵਿਸ਼ਵ ਕੱਪ ਦੀ ਪੁਰਸ਼ 10 ਮੀਟਰ ਏਅਰ ਪਿਸਟਲ ਪ੍ਰਤੀਯੋਗਿਤਾ ਦਾ ਸੋਨ ਤਮਗਾ ਆਪਣੇ ਨਾਂ ਕੀਤਾ। 24 ਸਾਲਾ ਉਦੈਵੀਰ ਨੇ ਫਾਈਨਲ ’ਚ 240.6 ਅੰਕਾਂ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ। ਜਰਮਨੀ ਦੇ ਕ੍ਰਿਸਟੀਅਨ ਰਿਟਜ਼ (240.1) ਨੇ ਚਾਂਦੀ ਜਦਕਿ ਇਟਲੀ ਦੇ ਪਾਓਲੋ ਮੋਨਾ (219.8) ਨੇ ਕਾਂਸੀ ਤਮਗਾ ਜਿੱਤਿਆ।
ਉਦੈਵੀਰ ਨੇ ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਦੌਰ ’ਚ 585 ਅੰਕਾਂ ਦੇ ਨਾਲ ਚੌਥੇ ਸਥਾਨ ’ਤੇ ਰਹਿੰਦੇ ਹੋਏ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਪ੍ਰਤੀਯੋਗਿਤਾ ’ਚ ਹਿੱਸਾ ਲੈ ਰਿਹਾ ਇਕ ਹੋਰ ਭਾਰਤੀ ਨਿਸ਼ਾਨੇਬਾਜ਼ ਜੋਨਾਥਨ ਗੇਵਿਨ ਐਂਟਨੀ ਕੁਆਲੀਫਿਕੇਸ਼ਨ ’ਚ ਦੂਜੇ ਸਥਾਨ ’ਤੇ ਰਿਹਾ ਸੀ ਪਰ ਉਹ ਸਿਰਫ ਰੈਂਕਿੰਗ ਅੰਕਾਂ ਲਈ ਪ੍ਰਤੀਯੋਗਿਤਾ ਕਰ ਰਿਹਾ ਸੀ।
ਉੱਥੇ ਹੀ, ਅਜੇਂਦਰ ਸਿੰਘ ਚੌਹਾਨ ਅਤੇ ਸਰਬਜੋਤ ਸਿੰਘ ਕੁਆਲੀਫਿਕੇਸ਼ਨ ’ਚ ਕ੍ਰਮਵਾਰ 14ਵੇਂ ਅਤੇ 31ਵੇਂ ਸਥਾਨ ’ਤੇ ਰਹੇ ਅਤੇ 8 ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੇ।
ਅਭਿਸ਼ੇਕ ਤੇ ਅਰਸ਼ਦੀਪ ਦਾ ਧਮਾਕਾ: ਭਾਰਤ ਨੇ ਵੈਸਟਇੰਡੀਜ਼ ਨੂੰ ਹਰਾ ਕੇ ਜਿੱਤਿਆ ਤੀਜਾ ਟੀ-20, ਸੀਰੀਜ਼ 'ਚ 2-1 ਦੀ ਬੜ੍ਹਤ
NEXT STORY