ਕਾਟੋਲਿਕਾ, ਇਟਲੀ (ਨਿਕਲੇਸ਼ ਜੈਨ)- 31 ਦੇਸ਼ਾਂ ਦੇ 124 ਖਿਡਾਰੀਆਂ ਦਰਮਿਆਨ ਖੇਡੇ ਜਾ ਰਹੇ ਵੇਰਗਾਨੀ ਕੱਪ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਦੇ ਤਿੰਨ ਰਾਊਂਡ ਦੇ ਬਾਅਦ ਭਾਰਤ ਦੇ ਸਾਬਕਾ ਰਾਸ਼ਟਰੀ ਚੈਂਪੀਅਨ ਰੋਹਿਤ ਲਲਿਤ ਬਾਬੂ ਆਪਣੇ ਤਿੰਨੋ ਮੁਕਾਬਲੇ ਜਿੱਤ ਕੇ 7 ਹੋਰਨਾ ਖਿਡਾਰੀਆਂ ਦੇ ਨਾਲ ਸਾਂਝੀ ਬੜ੍ਹਤ 'ਤੇ ਚਲ ਰਹੇ ਹਨ। ਰੋਹਿਤ ਨੇ ਅਜੇ ਤਕ ਫਿਨਲੈਂਡ ਤੇ ਤਿੰਨੋ ਪਾਕੋਨੇਨ, ਹਮਵਤਨ ਮੈਰੀ ਗੋਮਸ ਤੇ ਜਰਮਨੀ ਦੇ ਮੈਕਸ ਹੇਸੱਸ ਨੂੰ ਹਰਾਇਆ ਹੈ।
ਇਹ ਵੀ ਪੜ੍ਹੋ : ਸ਼੍ਰੀਜੇਸ਼ ਵਿਸ਼ਵ ਖੇਡ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਪੁਰਸਕਾਰ ਦੀ ਦੌੜ 'ਚ ਸ਼ਾਮਲ
ਇਸ ਤੋਂ ਇਲਾਵਾ ਟਾਪ ਸੀਡ ਯੂਕ੍ਰੇਨ ਦੇ ਅੰਟੋਨ ਕੋਰੋਬੋਵ, ਈਰਾਨ ਦੇ ਅਮੀਨ ਤਬਾਤਾਈ, ਇਟਲੀ ਦੇ ਲੋਰਨੇਂਜ਼ੋ ਲੋਦੀਕੀ, ਗ੍ਰੀਸ ਦੇ ਵਸੀਲੋਇਸ ਕੋਟਰੋਨੀਅਸ ਤੇ ਏਵਗੇਨੀਆਸ ਇਓਨਿਦਿਸ, ਯੂਕ੍ਰੇਨ ਦੇ ਬੇਰਨਦਸਕਿਯ ਵਿਤਾਲਿਆ ਤੇ ਸਵਿਟਜ਼ਲੈਂਡ ਦੇ ਮਿਲਟਨ ਪੰਟਜ਼ਰ ਆਪਣੇ ਤਿੰਨੋ ਮੈਚ ਜਿੱਤਣ 'ਚ ਸਫਲ ਰਹੇ ਹਨ ।
ਇਹ ਵੀ ਪੜ੍ਹੋ : BCCI ਨੇ ਰਣਜੀ ਟਰਾਫੀ ਨੂੰ ਕੀਤਾ ਮੁਲਤਵੀ
ਤੀਜੇ ਰਾਊਂਡ 'ਚ ਪਹਿਲੇ ਬੋਰਡ 'ਤੇ ਭਾਰਤ ਦੇ ਯੁਵਾ ਭਾਰਤ ਸੁਬ੍ਰਮਣੀਅਮ ਨੂੰ ਅੰਟੋਨ ਕੋਰੋਬੋਵ ਤੋਂ ਤਾਂ ਤੀਜੇ ਬੋਰਡ 'ਤੇ ਪ੍ਰਾਣੇਸ਼ ਐੱਮ. ਨੂੰ ਤਬਾਤਬਾਈ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਹੋਰਨਾਂ ਭਾਰਤੀ ਖਿਡਾਰੀਆਂ 'ਚ ਸ਼ਾਂਤਨੂ ਭਾਂਬੂਰੇ ਨੂੰ ਇੰਗਲੈਂਡ ਦੇ ਧਾਕੜ ਨਾਈਜਲ ਸ਼ਾਰਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਅਰਜੁਨ ਕਲਿਆਣ, ਪ੍ਰਾਣੀਥ ਵਾਪੁਲਾ, ਓਜਸ ਕੁਲਕਰਣੀ, ਨੀਲੋਤਪਲ ਦਾਸ, ਮੈਰੀ ਗੋਮਸ ਆਪਣੇ ਮੁਕਾਬਲੇ ਜਿੱਤਣ 'ਚ ਕਾਮਯਾਬ ਰਹੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼੍ਰੀਜੇਸ਼ ਵਿਸ਼ਵ ਖੇਡ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦੇ ਪੁਰਸਕਾਰ ਦੀ ਦੌੜ 'ਚ ਸ਼ਾਮਲ
NEXT STORY