ਨਵੀਂ ਦਿੱਲੀ, (ਭਾਸ਼ਾ) ਸਨਰਾਈਜ਼ਰਸ ਹੈਦਰਾਬਾਦ ਨੇ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੈਸ਼ਨ ਵਿਚ ਜ਼ਖਮੀ ਵਨਿੰਦੂ ਹਸਾਰੰਗਾ ਦੀ ਜਗ੍ਹਾ ਸ਼੍ਰੀਲੰਕਾ ਦੇ ਨੌਜਵਾਨ ਲੈੱਗ ਸਪਿਨਰ ਵਿਜੇਕਾਂਤ ਵਿਆਸਕਾਂਤ ਨੂੰ ਟੀਮ ਵਿਚ ਸ਼ਾਮਲ ਕੀਤਾ। ਸ਼੍ਰੀਲੰਕਾ ਲਈ ਇਕ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ 22 ਸਾਲਾ ਵਿਜੇਕਾਂਤ ਲੈੱਗ ਸਪਿਨਰ ਹਸਾਰੰਗਾ ਦੇ ਸਮਾਨ ਵਿਕਲਪ ਹਨ। ਵਿਜੇਕਾਂਤ 50 ਲੱਖ ਰੁਪਏ ਦੀ ਬੇਸ ਪ੍ਰਾਈਸ 'ਤੇ ਸਨਰਾਈਜ਼ਰਸ ਨਾਲ ਜੁੜ ਗਏ ਹਨ। ਆਈਪੀਐਲ ਨੇ ਇੱਕ ਬਿਆਨ ਵਿੱਚ ਕਿਹਾ, "ਸਨਰਾਈਜ਼ਰਸ ਹੈਦਰਾਬਾਦ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2024 ਦੇ ਬਾਕੀ ਮੈਚਾਂ ਲਈ ਜ਼ਖਮੀ ਵਾਨਿੰਦੂ ਹਸਾਰੰਗਾ ਦੇ ਬਦਲ ਵਜੋਂ ਵਿਜੇਕਾਂਤ ਵਿਆਸਕਾਂਤ ਨੂੰ ਸਾਈਨ ਕੀਤਾ ਹੈ।"
ਪਿਛਲੇ ਸਾਲ 2016 ਦੀ ਚੈਂਪੀਅਨ ਸਨਰਾਈਜ਼ਰਸ ਨੇ ਹਸਾਰੰਗਾ ਨਾਲ ਕਰਾਰ ਕੀਤਾ ਸੀ। ਉਸ ਨੂੰ 1.5 ਕਰੋੜ ਰੁਪਏ 'ਚ ਖਰੀਦਿਆ ਗਿਆ ਸੀ ਪਰ ਖੱਬੇ ਪੈਰ ਦੀ ਅੱਡੀ 'ਚ ਦਰਦ ਕਾਰਨ ਉਹ ਇਸ ਸਾਲ ਆਈ.ਪੀ.ਐੱਲ. ਤੋਂ ਬਾਹਰ ਹੋ ਗਏ। ਹਸਾਰੰਗਾ ਇਸ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਿਆ ਸੀ। 2022 ਦੇ ਸੀਜ਼ਨ ਵਿੱਚ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਉਸਨੇ 7.54 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਦੇ ਕੇ 26 ਵਿਕਟਾਂ ਲਈਆਂ ਪਰ 2023 ਵਿੱਚ ਉਸਨੇ ਸਿਰਫ ਅੱਠ ਮੈਚ ਖੇਡੇ ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਦੇ ਕੇ ਨੌਂ ਵਿਕਟਾਂ ਲਈਆਂ।
ਮਾਲਵਿਕਾ, ਪੰਡਾ ਭੈਣਾਂ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਮੁੱਖ ਡਰਾਅ 'ਚ ਪੁੱਜੀਆਂ
NEXT STORY