ਨਵੀਂ ਦਿੱਲੀ– ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦੀ ਫਾਊਂਡੇਸ਼ਨ ਆਪਣੀ ਪਸ਼ੂ ਕਲਿਆਣ ਯੋਜਨਾ ਦੇ ਤਹਿਤ ਮੁੰਬਈ ਦੇ ਬਾਹਰੀ ਹਿੱਸੇ ਵਿਚ ਦੋ ‘ਪਸ਼ੂ ਘਰ’ ਬਣਾਏਗੀ। ਵਿਰਾਟ ਕੋਹਲੀ ਫਾਊਂਡੇਸ਼ਨ ਨੇ ਇਸ ਦੇ ਲਈ ਵਿਲਾਡਲਿਸ ਐਨੀਮਲ ਹੈਲਥ ਅਤੇ ਮੁੰਬਈ ਦੇ ਐੱਨ. ਜੀ. ਓ. ਆਵਾਜ਼ ਦੇ ਨਾਲ ਹੱਥ ਮਿਲਾਇਆ ਹੈ। ਇਹ ਪਸ਼ੂ ਘਰ ਮਲਾਡ ਤੇ ਬੋਈਸਰ ਵਿਚ ਬਣਾਏ ਜਾਣਗੇ ਤੇ ਇਨ੍ਹਾਂ ਦਾ ਸੰਚਾਲਨ ਆਵਾਜ਼ ਕਰੇਗਾ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ, ਬਣਾਇਆ ਲਗਾਤਾਰ 22 ਜਿੱਤ ਦਾ ਨਵਾਂ ਰਿਕਾਰਡ
ਮਲਾਡ ਦਾ ਪਸ਼ੂ ਘਰ ਅਸਥਾਈ ਪੁਨਰਵਾਸ ਕੇਂਦਰ ਹੋਵੇਗਾ, ਜਿੱਥੇ ਪਸ਼ੂਆਂ (ਛੋਟੇ ਪਸ਼ੂਆਂ, ਬਿੱਲੀਆਂ ਤੇ ਕੁੱਤੇ) ਨੂੰ ਉਨ੍ਹਾਂ ਦੇ ਉਭਰਨ ਤਕ ਅਸਥਾਈ ਤੌਰ ’ਤੇ ਭਰਤੀ ਕੀਤਾ ਜਾ ਸਕੇਗਾ। ਬੋਈਸਰ ਦਾ ਕੇਂਦਰ ਸਥਾਈ ਪਸ਼ੂ ਘਰ ਹੋਵੇਗਾ, ਜਿੱਥੇ ਉਨ੍ਹਾਂ ਪਸ਼ੂਆਂ ਨੂੰ ਰੱਖਿਆ ਜਾਵੇਗਾ, ਜਿਹੜੇ ਨੇਤਰਹੀਣ ਜਾਂ ਲਕਵਗ੍ਰਸਤ ਹਨ। ਕੋਹਲੀ ਐਂਬੂਲੈਂਸ ਨੂੰ ਵੀ ਸਪਾਂਸਰ ਕਰੇਗਾ।
ਇਹ ਖ਼ਬਰ ਪੜ੍ਹੋ- ਮੈਂ ਪਾਵਰ ਹਿਟਰ ਨਹੀਂ ਪਰ ਵਿਰਾਟ ਤੇ ਰੋਹਿਤ ਵਰਗੇ ਖਿਡਾਰੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਪੁਜਾਰਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੈਂ ਪਾਵਰ ਹਿਟਰ ਨਹੀਂ ਪਰ ਵਿਰਾਟ ਤੇ ਰੋਹਿਤ ਵਰਗੇ ਖਿਡਾਰੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਪੁਜਾਰਾ
NEXT STORY