ਸਪੋਰਟਸ ਡੈਸਕ- ਇਨ੍ਹੀਂ ਦਿਨੀਂ ਵਿਰਾਟ ਕੋਹਲੀ ਏਸ਼ੀਆ ਕੱਪ 2023 ਦੀਆਂ ਤਿਆਰੀਆਂ 'ਚ ਰੁੱਝੇ ਹੋਏ ਹਨ। ਪਿਛਲੇ ਮੰਗਲਵਾਰ (15 ਅਗਸਤ) ਨੂੰ ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕੀਤੀ ਜਿਸ 'ਚ ਉਹ ਇਕ ਟ੍ਰੈਡਮਿਲ 'ਤੇ ਰਨਿੰਗ ਕਰਦੇ ਹੋਏ ਦਿਖ ਰਹੇ ਸਨ। ਹੁਣ ਕਿੰਗ ਕੋਹਲੀ ਦੀ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਔਡੀ ਦੀ ਨਵੀਂ ਕਾਰ ਲਾਂਚ ਕਰਦੇ ਹੋਏ ਨਜ਼ਰ ਆਏ ਸਨ। ਔਡੀ ਵਲੋਂ ਇਲੈਕਟ੍ਰਾਨਿਕ ਕਾਰ ਕਿਊ 8 ਈ-ਟ੍ਰੋਨ ਲਾਂਚ ਕੀਤੀ ਗਈ।
ਇਹ ਵੀ ਪੜ੍ਹੋ- ਧੋਨੀ ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਟੀਮ ਬਣੀ CSK
ਕਾਰ ਦੀ ਲਾਂਚਿੰਗ ਮੌਕੇ ਵਿਰਾਟ ਕੋਹਲੀ ਮੌਜੂਦ ਰਹੇ। ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ਰਾਹੀਂ ਸਾਂਝੀ ਕੀਤੀ ਹੈ। ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਗਿਆ, "ਔਡੀ ਇੰਡੀਆ ਦੇ ਨਾਲ ਯਾਦਾਂ'।" ਅੱਗੇ ਲਿਖਿਆ ਗਿਆ, 'ਔਡੀ ਕਿਊ 8 ਈ-ਟ੍ਰੋਨ ਦੇ ਲਾਂਚ ਹੋਣ ਲਈ ਉਤਸ਼ਾਹਿਤ ਹਾਂ।" ਦੱਸ ਦੇਈਏ ਕਿ ਜਰਮਨੀ ਦੀ ਕਾਰ ਕੰਪਨੀ ਆਡੀ ਦਾ ਕੋਹਲੀ ਨਾਲ ਲੰਬੇ ਸਮੇਂ ਤੋਂ ਸਮਝੌਤਾ ਹੈ।
ਕੋਹਲੀ ਔਡੀ ਇੰਡੀਆ ਦੇ ਬ੍ਰਾਂਡ ਅੰਬੈਸਡਰ ਹਨ। 2021 'ਚ ਆਡੀ ਇੰਡੀਆ ਨੇ ਵਿਰਾਟ ਕੋਹਲੀ ਨਾਲ ਆਪਣਾ ਇਕਰਾਰਨਾਮਾ ਵਧਾ ਦਿੱਤਾ ਸੀ। ਸਾਬਕਾ ਭਾਰਤੀ ਕਪਤਾਨ 2015 ਤੋਂ ਔਡੀ ਇੰਡੀਆ ਦੇ ਬ੍ਰਾਂਡ ਅੰਬੈਸਡਰ ਹਨ। ਕੋਹਲੀ ਕੋਲ ਕਈ ਲਗਜ਼ਰੀ ਆਡੀ ਗੱਡੀਆਂ ਮੌਜੂਦ ਹਨ।
ਇਹ ਵੀ ਪੜ੍ਹੋ- ਰਿੰਕੂ ਸਿੰਘ 'ਤੇ ਨਹੀਂ ਹੈ ਆਇਰਲੈਂਡ 'ਚ ਪਰਫਾਰਮ ਕਰਨ ਦਾ ਦਬਾਅ, ਪਰ ਅੰਗਰੇਜ਼ੀ ਨੇ ਇਸ ਲਈ ਕੀਤਾ ਪਰੇਸ਼ਾਨ
ਕੋਹਲੀ ਏਸ਼ੀਆ ਕੱਪ ਰਾਹੀਂ ਮੈਦਾਨ 'ਤੇ ਵਾਪਸੀ ਕਰਨਗੇ
ਜ਼ਿਕਰਯੋਗ ਹੈ ਕਿ ਵੈਸਟਇੰਡੀਜ਼ ਦੌਰੇ 'ਤੇ ਸਾਬਕਾ ਭਾਰਤੀ ਕਪਤਾਨ ਨੂੰ ਟੈਸਟ ਅਤੇ ਵਨਡੇ ਸੀਰੀਜ਼ ਖੇਡਦੇ ਦੇਖਿਆ ਗਿਆ ਸੀ। ਟੈਸਟ 'ਚ ਉਨ੍ਹਾਂ ਦੇ ਬੱਲੇ ਤੋਂ ਸੈਂਕੜਾ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ਕੋਹਲੀ ਸਮੇਤ ਕਈ ਸਟਾਰ ਖਿਡਾਰੀ ਇਸ ਦੌਰੇ 'ਤੇ ਟੀ-20 ਸੀਰੀਜ਼ 'ਚ ਭਾਰਤ ਦਾ ਹਿੱਸਾ ਨਹੀਂ ਸਨ।
ਹੁਣ ਕੋਹਲੀ ਏਸ਼ੀਆ ਕੱਪ 2023 ਰਾਹੀਂ ਸਿੱਧੇ ਮੈਦਾਨ 'ਤੇ ਵਾਪਸੀ ਕਰਨਗੇ। ਟੂਰਨਾਮੈਂਟ ਤੋਂ ਪਹਿਲਾਂ ਕੋਹਲੀ ਨੇ ਜਿੰਮ 'ਚ ਪਸੀਨਾ ਵਹਾਉਣਾ ਸ਼ੁਰੂ ਕਰ ਦਿੱਤਾ ਹੈ। ਏਸ਼ੀਆ ਕੱਪ 30 ਅਗਸਤ ਤੋਂ ਸ਼ੁਰੂ ਹੋਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 2 ਸਤੰਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇਗੀ। ਟੂਰਨਾਮੈਂਟ 'ਚ ਕੁੱਲ ਛੇ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ 'ਚ ਭਾਰਤ, ਪਾਕਿਸਤਾਨ, ਨੇਪਾਲ, ਸ੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਸ਼ਾਮਲ ਹਨ। ਟੀਮਾਂ ਨੂੰ ਦੋ ਗਰੁੱਪਾਂ 'ਚ ਵੰਡਿਆ ਗਿਆ ਹੈ। ਜਿਸ 'ਚ ਗਰੁੱਪ-ਏ- ਭਾਰਤ, ਪਾਕਿਸਤਾਨ ਅਤੇ ਨੇਪਾਲ ਅਤੇ ਗਰੁੱਪ-ਬੀ- ਅਫਗਾਨਿਸਤਾਨ, ਬੰਗਲਾਦੇਸ਼ ਅਤੇ ਸਾਬਕਾ ਚੈਂਪੀਅਨ ਸ਼੍ਰੀਲੰਕਾ ਨੂੰ ਰੱਖਿਆ ਗਿਆ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਟੀ ਮੈਕਨੇਲੀ ਤੇ ਰਾਬਰਟੋ ਆਗੁਟ ਅਮਰੀਕੀ ਓਪਨ ਤੋਂ ਹਟੇ
NEXT STORY