ਜਲੰਧਰ— ਆਬੂਧਾਬੀ 'ਚ ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ ਦੂਜੇ ਟੈਸਟ 'ਚ ਪਾਕਿਸਤਾਨ ਖਿਡਾਰੀ ਅਜ਼ਹਰ ਅਲੀ ਦਾ ਅਜੀਬੋ-ਗਰੀਬ ਰਨ ਆਊਟ ਹੋਣ ਵਾਲਾ ਵੀਡੀਓ ਤੁਸੀਂ ਜ਼ਰੂਰ ਦੇਖਿਆ ਹੋਵੇਗਾ। ਇਸ ਰਨ ਆਊਟ ਤੋਂ ਬਾਅਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਤੇ ਅਜ਼ਹਰ ਅਲੀ ਟਵਿਟਰ 'ਤੇ ਟਰੋਲ ਵੀ ਹੋਏ ਸਨ। ਦਿਲਚਸਪ ਗੱਲ ਇਹ ਹੈ ਕਿ ਇਸ ਰਨ ਆਊਟ ਦੇ ਠੀਕ ਇਕ ਦਿਨ ਬਾਅਦ ਇਕ ਹੋਰ ਅਨੋਖਾ ਤੇ ਮਜ਼ੇਦਾਰ ਰਨ ਆਊਟ ਦੇਖਣ ਨੂੰ ਮਿਲਿਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ।
ਨਿਊਜ਼ੀਲੈਂਡ 'ਚ ਘਰੇਲੂ ਕ੍ਰਿਕਟ ਸੀਜ਼ਨ ਦੇ ਇਕ ਮੈਚ 'ਚ ਇਹ ਮਜ਼ੇਦਾਰ ਰਨ ਆਊਟ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਮੈਚ 'ਚ ਆਲਰਾਊਂਡਰ ਨਾਥਨ ਸਿਮਥ ਤੇ ਮਿਸ਼ੇਲ ਰਿੱਪਨ ਕ੍ਰਿਜ਼ 'ਤੇ ਸੀ ਤੇ ਪਾਰੀ ਦੇ 47ਵੇਂ ਓਵਰ 'ਚ ਰਿੱਪਰ ਨੇ ਲੈੱਗ ਸਾਈਡ 'ਚ ਇਕ ਸ਼ਾਟ ਖੇਡਿਆ। ਪਹਿਲਾ ਰਨ ਤੇਜ਼ੀ ਨਾਲ ਲੈਣ ਤੋਂ ਬਾਅਦ ਰਿੱਪਨ ਅਚਾਨਕ ਫਿਸਲ ਗਿਆ। ਦੂਜੇ ਰਨ ਦੇ ਲਈ ਮੁੜਦੇ ਹੀ ਰਿੱਪਨ ਇਕ ਵਾਰ ਫਿਰ ਫਿਸਲ ਗਿਆ ਤੇ ਆਪਣੇ ਸਾਥੀ ਖਿਡਾਰੀ ਨੂੰ ਫਿਸਲਦਾ ਦੇਖ ਨਾਥਨ ਵਾਪਸ ਮੁੜਣ ਲੱਗਾ ਪਰ ਉਹ ਫਿਰ ਫਿਸਲ ਗਿਆ। ਵੇਲਿੰਗਟਨ ਦੇ ਵਿਕਟਕੀਪਰ ਲਾਚੀ ਜੋਨਸ ਨੇ ਸਟੰਪ ਨੂੰ ਗੇਂਦ ਲਗਾ ਕੇ ਆਊਟ ਕਰ ਦਿੱਤਾ, ਕਿਉਂਕਿ ਦੋਵੇਂ ਬੱਲੇਬਾਜ਼ ਪਿੱਚ 'ਤੇ ਡਿੱਗ ਗਏ ਸਨ।
ਬਤੌਰ ਕਪਤਾਨ ਕੋਹਲੀ ਦਾ 14ਵਾਂ ਸੈਂਕੜਾ, ਹੁਣ ਸਿਰਫ ਪੋਂਟਿੰਗ ਤੋਂ ਪਿੱਛੇ
NEXT STORY