ਸਪੋਰਟਸ ਡੈਸਕ : ਬੰਗਾਲ ਅਤੇ ਆਈਪੀਐਲ ਫਰੈਂਚਾਇਜ਼ੀ ਦਿੱਲੀ ਕੈਪੀਟਲਜ਼ ਦੇ ਵਿਕਟਕੀਪਰ-ਬੱਲੇਬਾਜ਼ ਅਭਿਸ਼ੇਕ ਪੋਰੇਲ ਵਿਰੁੱਧ ਇਕ ਮਹਿਲਾ ਨੇ ਪੁਲਸ ਥਾਣੇ 'ਚ ਸ਼ਿਕਾਇਤ ਦਰਜ਼ ਕਰਵਾਈ ਹੈ। ਸ਼ਿਕਾਇਤ 'ਚ ਵਿਆਹ ਦੇ ਬਹਾਨੇ ਸਰੀਰਕ ਸਬੰਧ ਬਣਾਉਣ, ਸਰੀਰਕ ਹਮਲਾ ਕਰਨ ਅਤੇ ਅਪਰਾਧਿਕ ਧਮਕੀ ਦੇਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੁਲਸ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਦੌਰਾਨ ਅਭਿਸ਼ੇਕ ਪੋਰੇਲ ਨੇ ਸਾਰੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਉਨ੍ਹਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠਾ ਦੱਸਿਆ ਹੈ। ਮਹਿਲਾ ਅਤੇ ਉਸ ਦੀ ਮਾਂ ਨੇ ਮੰਗਲਵਾਰ ਨੂੰ ਸ਼ਿਕਾਇਤ ਦਰਜ਼ ਕਰਵਾਈ । ਸ਼ਿਕਾਇਤ ਦੇ ਅਨੁਸਾਰ, ਦੋਵੇਂ ਪਿਛਲੇ ਤਿੰਨ ਸਾਲਾਂ ਤੋਂ ਰਿਸ਼ਤੇ ਵਿਚ ਸਨ । ਮਹਿਲਾ ਦਾ ਦੋਸ਼ ਹੈ ਕਿ ਪਿਛਲੇ ਸਾਲ ਉਨ੍ਹਾਂ ਦੋਵਾਂ ਵਿਚਕਾਰ ਮਤਭੇਦ ਸ਼ੁਰੂ ਹੋਏ ਅਤੇ ਉਸ ਤੋਂ ਬਾਅਦ ਪੋਰੇਲ ਨੇ ਮਹਿਲਾ ਨਾਲ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ । ਮਹਿਲਾ ਦਾ ਦਾਅਵਾ ਹੈ ਕਿ ਕ੍ਰਿਕਟਰ ਨੇ ਵਿਆਹ ਦਾ ਵਾਅਦਾ ਕੀਤਾ ਸੀ ਪਰ ਹੁਣ ਵਿਆਹ ਤੋਂ ਇਨਕਾਰ ਕਰ ਰਿਹਾ ਹੈ।
ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਵਿਆਹ ਦਾ ਭਰੋਸਾ ਦੇ ਕੇ ਮਹਿਲਾ ਨਾਲ ਸਰੀਰਕ ਸਬੰਧ ਬਣਾਏ ਗਏ । ਪੁਲਸ ਅਧਿਕਾਰਿਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ । ਫਿਲਹਾਲ ਇਸ ਸਮੇਂ ਅਭਿਸ਼ੇਕ ਪੋਰੇਲ ਬੈਂਗਲੁਰੂ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਹਾਲੇ ਤੱਕ ਉਸ ਨਾਲ ਸੰਪਰਕ ਨਹੀਂ ਕੀਤਾ ਹੈ । ਪੋਰੇਲ ਨੇ ਕਿਹਾ ਕਿ ਮੁੱਢਲੀ ਜਾਂਚ ਪੂਰੀ ਹੋਣ ਤੋਂ ਬਾਅਦ ਉਹ ਇਸ ਮਾਮਲੇ 'ਤੇ ਵਿਸਥਾਰ ਨਾਲ ਆਪਣਾ ਪੱਖ ਰੱਖੇਗਾ।
ਅਭਿਸ਼ੇਕ ਪੋਰੇਲ ਦਾ ਕ੍ਰਿਕਟ ਕਰੀਅਰ
23 ਸਾਲ ਅਭਿਸ਼ੇਕ ਪੋਰੇਲ ਨੇ ਆਈਪੀਐਲ 2023 ਵਿੱਚ ਡੈਬਿਊ ਕੀਤਾ ਸੀ ਅਤੇ ਉਦੋਂ ਤੋਂ ਉਹ ਦਿੱਲੀ ਕੈਪੀਟਲਜ਼ ਟੀਮ ਦਾ ਹਿੱਸਾ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਟੀਮ ਲਈ ਲਾਭਦਾਇਕ ਪਾਰੀਆਂ ਖੇਡੀਆਂ ਹਨ। ਆਈਪੀਐਲ ਵਿਚ ਹੁਣ ਤੱਕ ਉਸ ਨੇ 35 ਮੈਚਾਂ ਵਿਚ 33 ਪਾਰੀਆਂ ਦੌਰਾਨ 769 ਦੌੜਾਂ ਬਣਾਈਆਂ ਹਨ । ਇਸ ਦੌਰਾਨ ਉਸ ਦਾ ਬੱਲੇਬਾਜ਼ੀ ਔਸਤ 25.63 ਅਤੇ ਸਟ੍ਰਾਈਕ ਰੇਟ 145.37 ਰਿਹਾ ਹੈ । ਉਸ ਦੇ ਨਾਮ ਚਾਰ ਅਰਧ ਸੈਂਕੜੇ ਹਨ।
ਉਸ ਨੇ ਆਈਪੀਐਲ ਵਿੱਚ 80 ਚੌਕੇ ਅਤੇ 28 ਛੱਕੇ ਲਗਾਏ ਹੈ । ਪੋਰੇਲ ਨੇ ਅਜੇ ਤੱਕ ਭਾਰਤੀ ਸੀਨੀਅਰ ਟੀਮ ਲਈ ਡੈਬਿਊ ਨਹੀਂ ਕੀਤਾ ਹੈ, ਪਰ ਇੰਡੀਆ-ਏ ਦਾ ਪ੍ਰਤੀਨਿਧਤਾ ਕਰ ਦਿੱਤਾ ਹੈ। ਇਹ ਮਾਮਲੇ ਦੀ ਫਿਲਹਾਲ ਜਾਂਚ ਚੱਲ ਰਹੀ ਹੈ। ਦੋਸ਼ ਲਗਾਏ ਗਏ ਹਨ, ਪਰ ਅਜੇ ਤੱਕ ਕਿਸੇ ਵੀ ਅਦਾਲਤ ਦੁਆਰਾ ਉਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਅਸਲ ਸਥਿਤੀ ਸਪੱਸ਼ਟ ਹੋਵੇਗੀ।
ਰਿਸ਼ਭ ਪੰਤ ਦੀ ਦਿੱਲੀ ਕੈਪੀਟਲਜ਼ ਵਿੱਚ ਵਾਪਸੀ 'ਤੇ ਅਕਸ਼ਰ ਪਟੇਲ ਖੁਸ਼, ਕਿਹਾ- ਉਨ੍ਹਾਂ ਨੂੰ ਪੂਰੀ ਆਜ਼ਾਦੀ ਮਿਲੇਗੀ
NEXT STORY