ਕ੍ਰਾਈਸਟਚਰਚ- ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਸੋਫੀ ਡਿਵਾਈਨ, ਜਿਨ੍ਹਾਂ ਨੇ ਪਿਛਲੇ ਹਫਤੇ ਪਿੱਠ ਵਿਚ ਸੱਟ ਲੱਗੀ ਸੀ, ਮੌਜੂਦਾ 2022 ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 'ਚ 26 ਮਾਰਚ ਨੂੰ ਪਾਕਿਸਤਾਨ ਦੇ ਵਿਰੁੱਧ ਮੈਚ ਖੇਡਣ ਦੀ ਉਮੀਦ ਹੈ। ਟੀਮ ਪ੍ਰਬੰਧਨ ਨੇ ਸ਼ੁੱਕਰਵਾਰ ਨੂੰ ਟਵੀਟ ਵਿਚ ਕਿਹਾ ਕਿ ਕਪਤਾਨ ਸੋਫੀ ਡਿਵਾਈਨ ਨੇ ਅੱਜ ਟੀਮ ਟ੍ਰੇਨਿੰਗ ਵਿਚ ਹਿੱਸਾ ਲਿਆ ਹੈ। ਅਗਲੇ 24 ਘੰਟਿਆਂ ਵਿਚ ਉਸਦੀ ਨਿਗਰਾਨੀ ਜਾਰੀ ਰਹੇਗੀ। ਉਸਦੇ ਕੱਲ ਮੈਦਾਨ 'ਚ ਉਤਰਨ ਦੀ ਉਮੀਦ ਹੈ।
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਜ਼ਿਕਰਯੋਗ ਹੈ ਕਿ 32 ਸਾਲਾ ਡਿਵਾਈਨ ਨੂੰ 20 ਮਾਰਚ ਨੂੰ ਇੰਗਲੈਂਡ ਦੇ ਵਿਰੁੱਧ ਮਹੱਤਵਪੂਰਨ ਮੈਚ ਦੇ ਦੌਰਾਨ ਸੱਟ ਲੱਗੀ ਸੀ। ਉਨ੍ਹਾਂ ਨੇ ਬੱਲੇਬਾਜ਼ੀ ਦੇ ਦੌਰਾਨ ਜ਼ਖਮੀ ਹੋ ਕੇ ਰਿਟਾਇਰਡ ਹੋ ਕੇ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ। ਇਸ ਤੋਂ ਪਹਿਲਾਂ ਕਿ ਉਹ ਤਾੜੀਆਂ ਦੀ ਗੂੰਜ ਦੇ ਵਿਚ ਮੈਦਾਨ ਤੋਂ ਜਾਂਦੀ, ਮੈਡੀਕਲ ਸਟਾਫ ਨੇ ਪਿੱਚ ਦੇ ਕਿਨਾਰੇ ਡਿਵਾਈਨ ਦਾ ਇਲਾਜ ਕੀਤਾ। ਉਹ ਕ੍ਰੀਜ਼ 'ਤੇ ਵਾਪਸ ਆਈ ਸੀ ਪਰ ਜ਼ਿਆਦਾ ਸਮੇਂ ਤੱਕ ਬੱਲੇਬਾਜ਼ੀ ਨਹੀਂ ਕਰ ਸਕੀ ਅਤੇ ਪਵੇਲੀਅਨ ਪਰਤ ਆਈ।
ਇਹ ਖ਼ਬਰ ਪੜ੍ਹੋ-PAK v AUS : ਆਸਟਰੇਲੀਆ ਨੇ ਪਾਕਿ ਨੂੰ ਆਖਰੀ ਟੈਸਟ 'ਚ ਹਰਾਇਆ, 1-0 ਨਾਲ ਜਿੱਤੀ ਸੀਰੀਜ਼
ਇਸ ਵਿਚਾਲੇ ਤੇਜ਼ ਗੇਂਦਬਾਜ਼ ਲੀ ਤਾਹੁਹੂ, ਜਿਨ੍ਹਾਂ ਨੇ ਇੰਗਲੈਂਡ ਦੇ ਵਿਰੁੱਧ ਮੈਚ ਦੇ ਦੌਰਾਨ ਖੱਬੇ ਹੱਥ ਹੈਮਸਟ੍ਰਿੰਗ ਵਿਚ ਸੱਟ ਲੱਗੀ ਸੀ, ਪਾਕਿਸਤਾਨ ਦੇ ਵਿਰੁੱਧ ਆਖਰੀ ਲੀਗ ਮੈਚ ਤੋਂ ਬਾਹਰ ਹੋ ਗਈ ਹੈ। ਨਿਊਜ਼ੀਲੈਂਡ ਟੀਮ ਪ੍ਰਬੰਧਨ ਨੇ ਕਿਹਾ ਕਿ ਤਾਹੁਹੂ ਹੈਮਸਟ੍ਰਿੰਗ ਦੀ ਸੱਟ ਤੋਂ ਨਾ ਉੱਭਰ ਸਕਣ ਦੇ ਕਾਰਨ ਆਖਰੀ ਮੈਚ ਤੋਂ ਬਾਹਰ ਹੋ ਗਈ ਹੈ। ਗੇਂਦਬਾਜ਼ੀ ਕਰਦੇ ਸਮੇਂ ਤਾਹੁਹੂ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆਇਆ ਸੀ ਅਤੇ ਉਹ ਆਪਣਾ ਓਵਰ ਪੂਰਾ ਨਹੀਂ ਕਰ ਸਕੀ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੱਖਣੀ ਅਫਰੀਕਾ ਦੇ ਬੱਲੇਬਾਜ਼ ਜ਼ੂਬੈਰ ਹਮਜ਼ਾ ਡੋਪ ਟੈਸਟ 'ਚ ਅਸਫਲ, ਅਸਥਾਈ ਤੌਰ 'ਤੇ ਮੁਅੱਤਲ
NEXT STORY