ਲਾਹੌਰ- ਅਨੁਭਵੀ ਆਫ ਸਪਿਨਰ ਨਾਥਨ ਲਿਓਨ (83 ਦੌੜਾਂ 'ਤੇ ਪੰਜ) ਅਤੇ ਕਪਤਾਨ ਪੈਟ ਕਮਿੰਸ (23 ਦੌੜਾਂ 'ਤੇ ਤਿੰਨ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਨੇ ਇੱਥੇ ਪਾਕਿਸਤਾਨ ਨੂੰ ਤੀਜੇ ਅਤੇ ਆਖਰੀ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਸ਼ੁੱਕਰਵਾਰ ਨੂੰ ਦੂਜੀ ਪਾਰੀ ਵਿਚ 235 ਦੌੜਾਂ 'ਤੇ ਢੇਰ ਕਰ 115 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ। ਇਸ ਦੇ ਨਾਲ ਆਸਟਰੇਲੀਆ ਨੇ ਤਿੰਨ ਮੈਚਾਂ ਦੀ ਇਹ ਸੀਰੀਜ਼ 1-0 ਨਾਲ ਆਪਣੇ ਨਾਂ ਕੀਤੀ।
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
351 ਦੌੜਾਂ ਦੇ ਚੁਣੌਤੀਪੂਰਨ ਟੀਚੇ ਦਾ ਪਿੱਛੇ ਕਰਦੇ ਹੋਏ ਸਲਾਮੀ ਬੱਲੇਬਾਜ਼ਾਂ ਇਮਾਮ-ਉੱਲ-ਹੱਕ (42) ਅਤੇ ਅਬਦੁੱਲਾ ਸ਼ਫੀਕ (27) ਦੀ ਮਜ਼ਬੂਤ ਸ਼ੁਰੂਆਤ ਦੀ ਬਦੌਲਤ ਪਾਕਿਸਤਾਨ ਨੇ ਕੱਲ ਵਧੀਆ ਸ਼ੁਰੂਆਤ ਕੀਤੀ ਪਰ ਅੱਜ ਆਖਰੀ ਦਿਨ ਉਸਦੀ ਪਾਰੀ ਲੜਖੜਾ ਗਈ। ਪਾਕਿਸਤਾਨ ਨੇ ਕੱਲ ਦੇ 27 ਓਵਰ 'ਚ ਬਿਨਾਂ ਕੋਈ ਵਿਕਟ ਗੁਆਏ 73 ਦੇ ਸਕੋਰ ਤੋਂ ਅੱਜ ਦਾ ਖੇਡ ਸ਼ੁਰੂ ਕੀਤਾ ਪਰ ਉਸ ਨੇ ਦਿਨ ਦੀ ਸ਼ੁਰੂਆਤ ਵਿਚ ਹੀ ਪਹਿਲਾ ਵਿਕਟ ਗੁਆ ਦਿੱਤਾ। ਨੌਜਵਾਨ ਤੇਜ਼ ਗੇਂਦਬਾਜ਼ ਕੈਮਰਨ ਗ੍ਰੀਨ ਨੇ 77 ਦੇ ਸਕੋਰ 'ਤੇ ਸ਼ਫੀਕ ਦਾ ਵਿਕਟ ਹਾਸਲ ਕਰ ਆਸਟਰੇਲੀਆ ਨੂੰ ਪਹਿਲੀ ਸਫਲਤਾ ਦਿਵਾਈ। ਇਸ ਤੋਂ ਬਾਅਦ ਲਿਓਨ ਅਤੇ ਕਮਿੰਸ ਨੇ ਪਾਕਿਸਤਾਨ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਇਮਾਮ ਅਤੇ ਕਪਤਾਨ ਬਾਬਰ ਆਜ਼ਮ ਨੇ ਥੋੜੀ ਬਹੁਤ ਕੋਸ਼ਿਸ਼ ਕੀਤੀ ਪਰ ਲਿਓਨ ਨੇ 37 ਓਵਰ ਵਿਚ 83 ਦੌੜਾਂ 'ਤੇ ਪੰਜ, ਜਦਕਿ ਕਮਿੰਸ ਨੇ 15.1 ਓਵਰ ਵਿਚ 23 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- FIH ਹਾਕੀ ਪ੍ਰੋ ਲੀਗ : ਨਿਊਜ਼ੀਲੈਂਡ, ਸਪੇਨ ਦੀ ਮੇਜ਼ਬਾਨੀ ਕਰੇਗਾ ਭਾਰਤ
ਕਮਿੰਸ ਨੇ ਪਹਿਲੀ ਪਾਰੀ ਵਿਚ ਵੀ ਪੰਜ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੂੰ ਸ਼ਾਨਦਾਰ ਗੇਂਦਬਾਜ਼ੀ ਦੇ ਲਈ 'ਪਲੇਅਰ ਆਫ ਦਿ ਮੈਚ', ਜਦਕਿ ਉਸਮਾਨ ਖਵਾਜ਼ਾ ਨੂੰ ਸੀਰੀਜ਼ ਵਿਚ 2 ਸ਼ਾਨਦਾਰ ਸੈਂਕੜਿਆਂ ਸਮੇਤ ਸ਼ਾਨਦਾਰ ਪਾਰੀਆਂ ਦੇ ਲਈ 'ਪਲੇਅਰ ਆਫ ਦਿ ਸੀਰੀਜ਼' ਪੁਰਸਕਾਰ ਦਿੱਤਾ ਗਿਆ। ਆਸਟਰੇਲੀਆ ਦੇ ਲਈ ਖਵਾਜ਼ਾ ਨੇ ਪਹਿਲੀ ਪਾਰੀ ਵਿਚ 91, ਜਦਕਿ ਦੂਜੀ ਪਾਰੀ ਵਿਚ 104 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਇਸ ਦੌਰਾਨ ਪਾਕਿਸਤਾਨ ਵਲੋਂ ਕਪਤਾਨ ਬਾਬਰ ਆਜ਼ਮ ਨੇ ਪਹਿਲੀ ਪਾਰੀ ਵਿਚ 67 ਅਤੇ ਦੂਜੀ ਪਾਰੀ ਵਿਚ 55 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿਚ ਸ਼ਾਹੀਨ ਆਫਰੀਦੀ ਅਤੇ ਨਸੀਮ ਸ਼ਾਹ ਨੇ 5-5 ਵਿਕਟਾਂ ਹਾਸਲ ਕੀਤੀਆਂ, ਜਦਕਿ ਆਸਟਰੇਲੀਆ ਦੇ ਲਈ ਕਮਿੰਸ ਨੇ 8, ਲਿਓਨ ਨੇ 6 ਅਤੇ ਮਿਚੇਲ ਸਟਾਰਕ ਨੇ ਪੰਜ ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
NEXT STORY