ਮੁੰਬਈ- ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ ਕ੍ਰਿਕਟਰ ਯੁਜੇਂਦਰ ਚਾਹਲ ਅਤੇ ਉਨ੍ਹਾਂ ਦੀ ਵੱਖ ਰਹਿ ਰਹੀ ਪਤਨੀ ਧਨਸ਼੍ਰੀ ਵਰਮਾ ਵਲੋਂ ਤਲਾਕ ਦੀ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਕਾਨੂੰਨੀ ਰੂਪ ਨਾਲ ਜ਼ਰੂਰੀ 6 ਮਹੀਨਿਆਂ ਦੀ ਮਿਆਦ ਤੋਂ ਛੋਟ ਦਿੰਦੇ ਹੋਏ ਫੈਮਿਲੀ ਕੋਰਟ ਨੂੰ ਵੀਰਵਾਰ ਤੱਕ ਉਨ੍ਹਾਂ ਦੀ ਤਲਾਕ ਅਰਜ਼ੀ 'ਤੇ ਫ਼ੈਸਲਾ ਕਰਨ ਦਾ ਨਿਰਦੇਸ਼ ਦਿੱਤਾ। ਕੋਰਟ ਨੇ ਕਾਨੂੰਨੀ ਰੂਪ ਨਾਲ ਜ਼ਰੂਰੀ 6 ਮਹੀਨਿਆਂ ਦੀ ਮਿਆਦ ਤੋਂ ਵੀ ਛੋਟ ਦੇ ਦਿੱਤੀ ਹੈ। ਜਸਟਿਸ ਮਾਧਵ ਜਮਦਾਰ ਦੀ ਸਿੰਗਲ ਬੈਂਚ ਨੇ ਕਿਹਾ ਕਿ ਚਾਹਲ 21 ਮਾਰਚ ਤੋਂ ਉਪਲੱਬਧ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਕ੍ਰਿਕਟ ਟੂਰਨਾਮੈਂਟ 'ਚ ਹਿੱਸਾ ਲੈਣਾ ਹੈ। ਚਾਹਲ ਅਤੇ ਧਨਸ਼੍ਰੀ ਨੇ ਇਸ ਸਾਲ 5 ਫਰਵਰੀ ਨੂੰ ਇਥੇ ਇਕ ਪਰਿਵਾਰਕ ਅਦਾਲਤ 'ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਚਾਹਲ ਅਤੇ ਉਨ੍ਹਾਂ ਦੀ ਵੱਖ ਰਹਿ ਰਹੀ ਪਤਨੀ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਕਾਰਨ ਕਾਨੂੰਨੀ ਰੂਪ ਨਾਲ ਜ਼ਰੂਰੀ 6 ਮਹੀਨਿਆਂ ਦੀ ਮਿਆਦ ਨੂੰ ਮੁਆਫ਼ ਕਰਨ ਦੀ ਅਪੀਲ ਕਰਦੇ ਹੋਏ ਇਕ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ 20 ਫਰਵਰੀ ਨੂੰ ਪਰਿਵਾਰਕ ਅਦਾਲਤ ਨੇ ਇਸ ਤੋਂ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਬਾਅਦ ਦੋਵਾਂ ਨੇ ਫੈਮਿਲੀ ਕੋਰਟ ਦੇ ਆਦੇਸ਼ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ। ਹਿੰਦੂ ਵਿਆਹ ਐਕਟ ਦੇ ਅਧੀਨ ਤਲਾਕ ਦਿੱਤੇ ਜਾਣ ਤੋਂ ਪਹਿਲੇ ਹਰ ਜੋੜੇ ਨੂੰ 6 ਮਹੀਨਿਆਂ ਦੀ ਇਸ ਮਿਆਦ ਨੂੰ ਪੂਰਾ ਕਰਨਾ ਪੈਂਦਾ ਹੈ। ਜੱਜ ਜਾਮਦਾਰ ਨੇ ਪਟੀਸ਼ਨ ਮਨਜ਼ੂਰ ਕਰਦੇ ਹੋਏ ਕਿਹਾ,''ਕਿਉਂਕਿ ਪਟੀਸ਼ਨਕਰਤਾ ਨੰਬਰ-1 (ਚਾਹਲ) ਨੇ ਆਈ.ਪੀ.ਐੱਲ. 'ਚ ਹਿੱਸਾ ਲੈਣਾ ਹੈ, ਇਸ ਲਈ ਵਕੀਲ ਨੇ ਦੱਸਿਆ ਹੈ ਕਿ ਉਹ 21 ਮਾਰਚ ਤੋਂ ਬਾਅਦ ਉਪਲੱਬਧ ਨਹੀਂ ਹੋ ਸਕਦੇ ਹਨ। ਇਸ ਲਈ ਫੈਮਿਲੀ ਕੋਰਟ ਨੂੰ ਅਪੀਲ ਹੈ ਕਿ ਉਹ ਕੱਲ੍ਹ (20 ਮਾਰਚ) ਤੱਕ ਉਨ੍ਹਾਂ ਦੀ ਤਲਾਕ ਪਟੀਸ਼ਨ 'ਤੇ ਫੈਸਲਾ ਕਰਨ।'' ਚਾਹਲ ਨੇ ਧਨਸ਼੍ਰੀ ਨੂੰ 4 ਕਰੋੜ 75 ਲੱਖ ਰੁਪਏ ਦਾ ਸਥਾਈ ਗੁਜ਼ਾਰਾ ਭੱਤਾ ਦੇਣ ਲਈ ਸਹਿਮਤੀ ਜ਼ਾਹਰ ਕੀਤੀ ਸੀ। ਇਸ 'ਚੋਂ 2.37 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਬਚੀ ਹੋਈ ਰਕਮ ਤਲਾਕ ਤੋਂ ਬਾਅਦ ਦੇਣੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਬਰ ਨੂੰ ਹੋਇਆ ਤਗੜਾ ਨੁਕਸਾਨ, ਨਿਊਜ਼ੀਲੈਂਡ ਦੇ ਇਸ ਖਿਡਾਰੀ ਨੇ ਲਗਾਈ 20 ਪਾਇਦਾਨ ਦੀ ਛਲਾਂਗ
NEXT STORY