ਸਪੋਰਟਸ ਡੈਸਕ— ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਕੱਲ ਬੈਂਗਲੁਰੂ 'ਚ ਖੇਡੇ ਗਏ ਆਈ.ਪੀ.ਐੱਲ. 2019 ਦੇ ਸਤਵੇਂ ਮੈਚ 'ਚ ਮੁੰਬਈ ਨੇ 6 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਬਾਅਦ ਜਿੱਥੇ ਮੁੰਬਈ ਦੇ ਖਿਡਾਰੀ ਬੇਹੱਦ ਖ਼ੁਸ਼ ਦਿਸੇ ਉੱਥੇ ਹੀ ਬੈਂਗਲੁਰੂ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੰਪਾਇਰ ਵੱਲੋਂ ਲਸਿਥ ਮਲਿੰਗਾ ਦੀ 20ਵੇਂ ਓਵਰ ਦੀ ਆਖਰੀ ਗੇਂਦ ਨੂੰ ਨੋ ਬਾਲ ਨਾ ਦਿੱਤੇ ਜਾਣ 'ਤੇ ਕਾਫੀ ਗੁੱਸੇ 'ਚ ਸਨ। ਯੁਜਵੇਂਦਰ ਚਾਹਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਯੁਵਰਾਜ ਸਿੰਘ ਦੇ ਲਗਾਤਾਰ ਤਿੰਨ ਛੱਕੇ ਲਗਾਉਣ 'ਤੇ ਉਹ ਡਰ ਗਏ ਸਨ ਅਤੇ ਉਨ੍ਹਾਂ ਨੂੰ ਸਟੁਅਰਟ ਬ੍ਰਾਡ ਦੀ ਪਾਰੀ ਯਾਦ ਆ ਗਈ ਸੀ।

ਚਾਹਲ ਨੇ ਕਿਹਾ ਕਿ ਜਦੋਂ ਯੁਵਰਾਜ ਨੇ ਮੈਨੂੰ ਤਿੰਨ ਛੱਕੇ ਲਗਾਏ ਤਾਂ ਮੈਂ ਪੂਰੀ ਤਰ੍ਹਾਂ ਡਰ ਗਿਆ ਸੀ ਅਤੇ ਮੈਨੂੰ ਸਟੁਅਰਟ ਬ੍ਰਾਡ ਦੀ ਯਾਦ ਆ ਗਈ ਸੀ। ਯੁਵਰਾਜ ਲੀਜੈਂਡ ਬੱਲੇਬਾਜ਼ ਹਨ। ਹਾਲਾਂਕਿ ਮੈਂ ਆਪਣੇ ਆਪ ਨੂੰ ਸੰਭਾਲਿਆ ਅਤੇ ਸੋਚਿਆ ਕਿ ਮੇਰੇ ਕੋਲ ਉਨ੍ਹਾਂ ਨੂੰ ਆਊਟ ਕਰਨ ਦਾ ਮੌਕਾ ਹੈ। ਮੈਦਾਨ ਛੋਟਾ ਸੀ ਅਤੇ ਮੈਂ ਆਪਣੇ ਵੱਲੋਂ ਬੈਸਟ ਬਾਲਿੰਗ ਕੀਤੀ ਕਿਉਂਕਿ ਛੱਕੇ ਲੱਗਣਾ ਵੱਡੀ ਗੱਲ ਨਹੀਂ ਸੀ ਅਤੇ ਇਸ ਮਾਮਲੇ 'ਚ ਤੁਸੀਂ ਕੁਝ ਨਹੀਂ ਕਰ ਸਕਦੇ। ਜ਼ਿਕਰਯੋਗ ਹੈ ਕਿ ਯੁਵਰਾਜ ਨੇ ਟੀ-20 ਵਿਸ਼ਵ ਕੱਪ 'ਚ ਬ੍ਰਿਟਿਸ਼ ਖਿਡਾਰੀ ਸਟੁਅਰਟ ਬ੍ਰਾਡ ਨੂੰ 6 ਗੇਂਦਾਂ 'ਚ 6 ਛੱਕੇ ਲਗਾਏ ਸਨ। ਚਾਹਲ 14ਵਾਂ ਓਵਰ ਕਰਾਉਣ ਆਏ ਸਨ ਅਤੇ ਉਸ ਦੌਰਾਨ ਉਨ੍ਹਾਂ ਦੇ ਸਾਹਮਣੇ ਯੁਵਰਾਜ ਸਨ। ਯੁਵਰਾਜ ਨੇ ਚਾਹਲ ਦੀਆਂ ਪਹਿਲੀਆਂ ਤਿੰਨ ਗੇਂਦਾਂ 'ਤੇ ਤਿੰਨ ਚੱਕੇ ਲਗਾਏ। ਯੁਵਰਾਜ ਨੂੰ ਅਜਿਹੇ ਛੱਕੇ ਲਗਾਉਂਦਾ ਦੇਖਕੇ ਪੂਰਾ ਸਟੇਡੀਅਮ ਯੁਵਰਾਜ ਦੇ ਨਾਂ ਨਾਲ ਗੂੰਜ ਉਠਿਆ। ਹਾਲਾਂਕਿ ਚੌਥੀ ਗੇਂਦ 'ਤੇ ਵੀ ਯੁਵਰਾਜ ਛੱਕਾ ਲਗਾਉਣਾ ਚਾਹੁੰਦੇ ਸਨ ਪਰ ਬਾਊਂਡਰੀ ਲਾਈਨ 'ਤੇ ਖੜ੍ਹੇ ਖਿਡਾਰੀ ਨੇ ਕੈਚ ਫੜ ਲਿਆ ਅਤੇ ਉਹ ਆਊਟ ਹੋ ਗਏ। ਜ਼ਿਕਰਯੋਗ ਹੈ ਕਿ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰ 'ਚ 8 ਵਿਕਟ ਗੁਆ ਕੇ 187 ਦੌੜਾਂ ਬਣਾਈਆਂ ਸਨ ਪਰ ਇਸ ਦੇ ਜਵਾਬ 'ਚ ਬੈਂਗਲੁਰੂ ਓਵਰ ਖਤਮ ਹੋਣ ਤਕ 5 ਵਿਕਟਾਂ ਗੁਆ ਕੇ 181 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ।
IPL ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਜਦ ਡਿਵਿਲੀਅਰਸ RCB ਲਈ ਨਹੀਂ ਕਰ ਸਕੇ ਇਹ ਕਰਿਸ਼ਮਾ
NEXT STORY