ਨਵੀਂ ਦਿੱਲੀ— ਰਾਇਲ ਚੈਲੇਂਜਰਸ ਬੇਂਗਲੁਰੂ ਦੇ ਏ. ਬੀ. ਡਿਵਿਲੀਅਰਜ਼ ਦੀ ਗਿਣਤੀ ਆਈ. ਪੀ. ਐੱਲ ਦੇ ਵਿਸਫੋਟਕ ਬੱਲੇਬਾਜ਼ਾਂ 'ਚ ਕੀਤੀ ਜਾਂਦੀ ਹੈ। ਉਹ ਭਲੇ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹੋਣ ਪਰ ਦੇਸ਼-ਵਿਦੇਸ਼ਾਂ 'ਚ ਹੋ ਰਹੇ ਟੀ20 ਲੀਗ ਦੇ ਦੌਰਾਨ ਇਨਾਂ ਦਾ ਬੱਲਾ ਕਾਫੀ ਚੱਲਦਾ ਹੈ। ਡਿਵਿਲੀਅਰਸ ਦਾ ਬੱਲਾ ਆਈ. ਪੀ. ਐੱਲ ਸੀਜ਼ਨ-12 ਦੇ ਸੱਤਵੇਂ ਮੁਕਾਬਲੇ 'ਚ ਮੁੰਬਈ ਇੰਡੀਅਨਸ ਦੇ ਖਿਲਾਫ ਵੀ ਚੱਲਿਆ। ਉਨ੍ਹਾਂ ਨੇ 41 ਗੇਂਦਾਂ 'ਚ ਅਜੇਤੂ 70 ਦੌੜਾਂ ਦੀ ਪਾਰੀ ਖੇਡੀ, ਜਿਸ 'ਚ ਚਾਰ ਚੌਕੇ ਤੇ ਛੇ ਛੱਕੇ ਸ਼ਾਮਲ ਰਹੇ। ਪਰ ਬਾਵਜੂਦ ਇਸ ਦੇ ਬੇਂਗਲੁਰੂ ਟੀਮ ਮੁੰਬਈ ਦੇ ਹੱਥੋਂ ਹਾਰ ਗਈ। ਇਸ ਦੇ ਨਾਲ ਡਿਵਿਲੀਅਰਜ਼ ਆਈ. ਪੀ. ਐੱਲ ਇਤਿਹਾਸ 'ਚ ਪਹਿਲੀ ਵਾਰ ਉਹ ਕਰਿਸ਼ਮਾ ਨਹੀਂ ਕਰ ਪਾਏ ਜਿਸ ਦੇ ਲਈ ਉਹ ਪ੍ਰਸਿੱਧ ਹਨ।
15 ਵਾਰ ਟੀਚਾ ਦਾ ਪਿੱਛਾ ਕਰਦੇ ਵੱਡੀ ਪਾਰੀ ਖੇਲ ਚੁੱਕੇ ਹਨ ਤੇ ਹਰ ਵਾਰ ਟੀਮ ਨੂੰ ਜਿੱਤ ਦਵਾਈ, ਇਸ ਦੌਰਾਨ ਉਨ੍ਹਾਂ ਨੇ ਤਿੰਨ ਵਾਰ ਦਿੱਲੀ ਡੇਇਰਡੇਵਿਲਸ ਨਾਲ ਖੇਡਦੇ ਹੋਏ ਜਿੱਤ ਦਵਾਈ ਤਾਂ 12 ਵਾਰ ਬੇਂਗਲੁਰੂ ਨੂੰ ਜਿੱਤ ੂਦਵਾਈ ਹੈ। ਪਰ ਇਸ ਵਾਰ 360 ਮਾਸਟਰ ਨਾਲ ਮਸ਼ਹੂਰ ਡੀਵਿਲੀਅਰਸ ਟੀਮ ਨੂੰ ਜਿੱਤ ਨਹੀਂ ਦਵਾ ਸਕੇ। ਹਾਲਾਂਕਿ ਉਨ੍ਹਾਂ ਨੇ ਇਸ ਪਾਰੀ ਦੇ ਨਾਲ ਆਪਣੇ ਨਾਮ ਇਕ ਖਾਸ ਉਪਲੱਬਧੀ ਹਾਸਲ ਕਰ ਲਈ ਹੈ।
ਡਿਵਿਲੀਅਰਸ ਨੇ ਆਈ. ਪੀ. ਐੱਲ 'ਚ ਆਪਣੇ 4000 ਦੌੜਾਂ ਪੂਰੀਆਂ ਕੀਤੀਆਂ। ਉਨ੍ਹਾਂ ਨੇ ਆਪਣੇ 143ਵੇਂ ਦੀ ਮੈਚ 'ਚ ਇਹ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਨੇ 29 ਅਰਧ ਸੈਂਕੜੇ ਤੇ 3 ਸ਼ਤਕ ਬਣਾਏ ਹਨ। ਉਹੀ ਡੀਵਿਲੀਅਰਸ ਆਈ. ਪੀ. ਐੱਲ 'ਚ 4000 ਦੌੜਾਂ ਬਣਾਉਣ ਵਾਲੇ ਤੀਸਰੇ ਵਿਦੇਸ਼ੀ ਬੱਲੇਬਾਜ਼ ਹੈ।
ਚਾਹਲ ਨੇ ਬਣਾਇਆ ਖਾਸ ਰਿਕਾਰਡ, ਅਜੇ ਤੱਕ ਭੱਜੀ-ਅਮਿਤ ਮਿਸ਼ਰਾ ਨੇ ਹੀ ਕੀਤਾ ਸੀ ਅਜਿਹਾ
NEXT STORY