ਨਵੀਂ ਦਿੱਲੀ— ਸੋਮਵਾਰ ਦੇ ਕਾਰੋਬਾਰ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹਾਂਗਕਾਂਗ ਦਾ ਹੈਂਗ ਸੇਂਗ, ਜਪਾਨ ਦਾ ਨਿੱਕੇਈ ਹਰੇ ਨਿਸ਼ਾਨ 'ਤੇ ਹਨ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.7 ਫੀਸਦੀ ਦੀ ਮਜਬੂਤੀ ਨਾਲ 2,902 'ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 7 ਅੰਕ ਯਾਨੀ 0.05 ਫੀਸਦੀ ਦੀ ਬੜ੍ਹਤ ਨਾਲ 11,837 'ਤੇ ਹੈ।
ਜਪਾਨ ਦਾ ਨਿੱਕੇਈ 61 ਅੰਕ ਯਾਨੀ 0.3 ਫੀਸਦੀ ਦੀ ਮਜਬੂਤੀ ਨਾਲ 21,178 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਹੈਂਗ ਸੈਂਗ 360 ਅੰਕ ਦੀ ਤੇਜ਼ੀ ਨਾਲ 27,481 'ਤੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 'ਚ 0.3 ਫੀਸਦੀ ਮਜਬੂਤੀ ਨਜ਼ਰ ਆਈ ਹੈ ਅਤੇ ਇਹ 2,101 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਵੀ 5.42 ਅੰਕ ਦੀ ਤੇਜ਼ੀ 'ਚ ਹੈ ਤੇ 3,228'ਤੇ ਕਾਰੋਬਾਰ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਅਮਰੀਕੀ ਬਾਜ਼ਾਰ ਗਿਰਾਵਟ 'ਚ ਬੰਦ ਹੋਏ ਸਨ। ਡਾਓ ਜੋਂਸ 17.16 ਅੰਕ ਯਾਨੀ 0.1 ਫੀਸਦੀ ਦੀ ਗਿਰਾਵਟ 'ਚ, ਐੱਸ. ਐਂਡ ਪੀ.-500 ਇੰਡੈਕਸ 0.2 ਫੀਸਦੀ ਦੀ ਗਿਰਾਵਟ 'ਚ ਤੇ ਨੈਸਡੈਕ ਕੰਪੋਜ਼ਿਟ 0.5 ਫੀਸਦੀ ਟੁੱਟ ਕੇ ਬੰਦ ਹੋਏ ਸਨ। ਬਾਜ਼ਾਰਾਂ ਦੀ ਨਜ਼ਰ ਹੁਣ ਕੇਂਦਰੀ ਬੈਂਕਾਂ ਦੀ ਨੀਤੀਗਤ ਬੈਠਕਾਂ 'ਤੇ ਹੈ। ਨਾਰਵੇ, ਬ੍ਰਾਜ਼ੀਲ, ਤਾਇਵਾਨ ਤੇ ਇੰਡੋਨੇਸ਼ੀਆ ਦੇ ਕੇਂਦਰੀ ਬੈਂਕਾਂ ਦੇ ਨਾਲ ਫੈਡਰਲ ਰਿਜ਼ਰਵ, ਬੈਂਕ ਆਫ ਜਪਾਨ ਤੇ ਬੈਂਕ ਆਫ ਇੰਗਲੈਂਡ ਸਭ ਇਸ ਹਫਤੇ ਤਕ ਮਾਨਿਟਰੀ ਪਾਲਿਸੀ ਜਾਰੀ ਕਰਨ ਵਾਲੇ ਹਨ। ਫੈਡਰਲ ਰਿਜ਼ਰਵ ਬੁੱਧਵਾਰ ਨੂੰ ਪਾਲਿਸੀ ਜਾਰੀ ਕਰੇਗਾ।
ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਛੇ ਦਾ ਬਾਜ਼ਾਰ ਪੂੰਜੀਕਰਨ 34,250 ਕਰੋੜ ਵਧਿਆ
NEXT STORY