ਸੂਰਤ— ਅੱਜ ਧਨਤੇਰਸ ਹੈ ਅਤੇ ਬਾਜ਼ਾਰਾਂ 'ਚ ਲੋਕਾਂ ਵੱਲੋਂ ਖਰੀਦਦਾਰੀ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਧਨਤੇਰਸ ਵਾਲੇ ਦਿਨ ਭਾਂਡੇ, ਸੋਨੇ-ਚਾਂਦੀ ਦੇ ਗਹਿਣੇ ਖਰੀਦਣੇ ਸ਼ੁੱਭ ਮੰਨਿਆ ਜਾਂਦਾ ਹੈ। ਦੇਸ਼ ਦੇ ਹਰ ਕੋਨੇ 'ਚ ਜਿੱਥੇ ਗਹਿਣਿਆਂ ਅਤੇ ਭਾਂਡਿਆਂ ਦੀਆਂ ਦੁਕਾਨਾਂ 'ਤੇ ਲੋਕ ਖਰੀਦਦਾਰੀ ਕਰ ਰਹੇ ਹਨ, ਉੱਥੇ ਹੀ ਗੁਜਰਾਤ ਦੇ ਸੂਰਤ 'ਚ ਸਥਿਤ ਇਕ ਗਹਿਣਿਆਂ ਦੀ ਦੁਕਾਨ 'ਚ ਸੋਨੇ-ਚਾਂਦੀ ਦੇ ਬਾਰਜ਼ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਤਸਵੀਰਾਂ ਉਕੇਰੀਆਂ ਗਈਆਂ ਹਨ। ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਸੋਨੇ ਦੇ ਬਾਰਜ਼ ਲੋਕਾਂ ਦੀ ਪਹਿਲੀ ਪਸੰਦ ਹਨ ਅਤੇ ਲੋਕ ਇਸ ਵੱਲ ਆਕਰਸ਼ਿਤ ਵੀ ਹੋ ਰਹੇ ਹਨ।

ਸੂਰਤ ਸਥਿਤ ਸੋਨੇ ਦੀ ਦੁਕਾਨ ਵਿਚ ਪਹੁੰਚੀ ਇਕ ਗਾਹਕ ਨੇ ਕਿਹਾ ਕਿ ਹਰ ਦੀਵਾਲੀ 'ਤੇ ਮਾਂ ਲਕਸ਼ਮੀ ਅਤੇ ਗਣੇਸ਼ ਦੀ ਪੂਜਾ ਹੁੰਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਾਡੇ ਲਈ ਭਗਵਾਨ ਵਾਂਗ ਹਨ। ਇਸ ਵਾਰ ਮੈਂ ਇਹ ਬਾਰਜ਼ ਖਰੀਦ ਰਹੀ ਹਾਂ ਅਤੇ ਮੋਦੀ ਜੀ ਦੀ ਪੂਜਾ ਕਰਾਂਗੀ।

ਦੁਕਾਨ ਦੇ ਮਾਲਕ ਮਿਲਾਨ ਨੇ ਕਿਹਾ ਕਿ ਦੀਵਾਲੀ ਦਾ ਸ਼ੁੱਭ ਮੌਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਉਨ੍ਹਾਂ ਨੇ ਹਮੇਸ਼ਾ ਹੀ ਦੇਸ਼ ਦੇ ਵਿਕਾਸ ਅਤੇ ਕਲਿਆਣ ਦਾ ਕੰਮ ਕੀਤਾ ਹੈ। ਮਾਲਕ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਅਸੀਂ ਸੋਨੇ ਅਤੇ ਚਾਂਚੀ ਦੇ ਬਾਰਜ਼ ਆਰਡਰ ਕੀਤੇ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਸਾਡੀ ਦੁਕਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਉਕੇਰਿਆ ਹੋਵੇ।
ਜਾਣੋ ਕਿਵੇਂ ਤੇ ਕਿਥੇ ਹੋਇਆ ਗੈਂਗਸਟਰ 'ਮਸਤੀ' ਦਾ ਐਨਕਾਊਂਟਰ
NEXT STORY