ਨਵੀਂ ਦਿੱਲੀ- ਕ੍ਰਿਕਟਰ ਹਰਭਜਨ ਸਿੰਘ ਤੇ ਅਭਿਨੇਤਰੀ ਗੀਤਾ ਬਸਰਾ ਦੇ ਵਿਆਹ ਨੇ ਹਾਲ ਹੀ 'ਚ ਕਾਫੀ ਸੁਰਖੀਆਂ ਬਟੋਰੀਆਂ। ਵਿਆਹ ਨਾਲ ਜੁੜੀਆਂ ਸਾਰੀਆਂ ਰਸਮਾਂ ਨੂੰ ਬੜੀ ਧੂਮਧਾਮ ਨਾਲ ਮਨਾਇਆ ਗਿਆ ਪਰ ਜੇਕਰ ਤੁਸੀਂ ਇਸ ਵਿਆਹ ਦੀ ਕਿਸੇ ਵੀ ਰਸਮ ਨੂੰ ਮਿਸ ਕਰ ਦਿੱਤਾ ਹੈ ਤਾਂ ਹੁਣ ਤੁਹਾਡੇ ਕੋਲ ਭੱਜੀ ਤੇ ਗੀਤਾ ਦੇ ਵਿਆਹ ਨੂੰ ਦੁਬਾਰਾ ਦੇਖਣ ਦਾ ਚੰਗਾ ਮੌਕਾ ਹੈ।
ਜੀ ਹਾਂ, ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਰਭਜਨ ਤੇ ਗੀਤਾ ਮੁੜ ਵਿਆਹ ਕਰਨ ਜਾ ਰਹੇ ਹਨ। ਅਸਲ 'ਚ ਇਹ ਨਵਾਂ ਵਿਆਹਿਆ ਜੋੜਾ ਛੇਤੀ ਹੀ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' 'ਚ ਦਿਖੇਗਾ। ਖਬਰਾਂ ਤਾਂ ਇਹ ਵੀ ਹਨ ਕਿ ਸ਼ੋਅ 'ਤੇ ਭੱਜੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਜਿਵੇਂ ਮਹਿੰਦੀ ਤੋਂ ਲੈ ਕੇ ਰਿਸੈਪਸ਼ਨ ਤਕ ਨੂੰ ਇਕ ਮਜ਼ੇਦਾਰ ਅੰਦਾਜ਼ 'ਚ ਮੁੜ ਨਿਭਾਇਆ ਜਾਵੇਗਾ। ਭੱਜੀ-ਗੀਤਾ ਦੇ ਇਸ ਦੂਜੇ ਵਿਆਹ 'ਚ ਕਈ ਬਾਲੀਵੁੱਡ ਸਿਤਾਰਿਆਂ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ।
ਹਰਭਜਨ ਸਿੰਘ ਤੇ ਕਪਿਲ ਸ਼ਰਮਾ ਕਈ ਸਾਲਾਂ ਤੋਂ ਚੰਗੇ ਦੋਸਤ ਹਨ। ਕਪਿਲ ਸ਼ਰਮਾ ਭੱਜੀ ਦੇ ਵਿਆਹ 'ਚ ਨਹੀਂ ਜਾ ਸਕੇ ਸਨ ਕਿਉਂਕਿ ਰੋਮ 'ਚ ਇਕ ਇਵੈਂਟ ਦੇ ਚਲਦਿਆਂ ਉਹ ਦੇਸ਼ ਦੇ ਬਾਹਰ ਸਨ ਪਰ ਹੁਣ ਕਪਿਲ ਇਕ ਵਾਰ ਮੁੜ ਭੱਜੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਇਸ ਨਵੇਂ ਕੰਸੈਪਟ ਨੂੰ ਲੈ ਕੇ ਆਏ ਹਨ। ਹੁਣ ਦੇਖਣਾ ਇਹ ਹੈ ਕਿ ਆਖਿਰ ਭੱਜੀ-ਗੀਤਾ ਦੇ ਵਿਆਹ ਨੂੰ ਕਪਿਲ ਸ਼ਰਮਾ ਕਾਮੇਡੀ ਦਾ ਤੜਕਾ ਲਗਾ ਕੇ ਕਿਵੇਂ ਯਾਦਗਾਰ ਬਣਾਉਂਦੇ ਹਨ।
'ਮੁਖਤਿਆਰ ਚੱਢਾ' ਬਾਰੇ ਦਿਲਜੀਤ ਨਾਲ ਖਾਸ ਮੁਲਾਕਾਤ
NEXT STORY