ਸਿਡਨੀ (ਬਿਊਰੋ)— ਕੁਈਨਜ਼ਲੈਂਡ ਦੇ ਸਨਸ਼ਾਈਨ ਸਮੁੰਦਰੀ ਤੱਟ 'ਤੇ ਹਾਦਸੇ ਦਾ ਸ਼ਿਕਾਰ ਹੋਏ ਇਕ ਵਿਅਕਤੀ ਨੂੰ ਬਚਾ ਲਿਆ ਗਿਆ ਹੈ। ਅਸਲ ਵਿਚ ਇਸ ਵਿਅਕਤੀ ਦਾ ਟਰੈਕਟਰ ਇਕ ਢਲਵੇਂ ਕੰਢੇ ਹੇਠਾਂ ਡਿੱਗ ਪਿਆ ਸੀ ਅਤੇ ਉਹ ਉਸ ਦੇ ਹੇਠਾਂ ਫੱਸ ਗਿਆ ਸੀ। ਇਹ ਹਾਦਸਾ ਬੀਤੀ ਸ਼ਾਮ 7:30 ਵਜੇ ਰੋਸਮੈਂਟ ਸਥਿਤ ਪਹਾੜੀ 'ਤੇ ਹੋਇਆ। 4 ਟਨ ਦਾ ਟਰੈਕਟਰ ਕੰਢੇ ਤੋਂ ਤਕਰੀਬਨ 30 ਮੀਟਰ ਥੱਲੇ ਖਿਸਕ ਗਿਆ ਸੀ।
ਮੌਕੇ 'ਤੇ ਮੌਜੂਦ ਵਿਅਕਤੀ ਨੇ ਐਮਰਜੈਂਸੀ ਸੇਵਾਵਾਂ ਨੂੰ ਇਸ ਹਾਦਸੇ ਬਾਰੇ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਨੂੰ ਡਰ ਸੀ ਕਿ ਸ਼ਾਇਦ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕੇਗਾ। ਐਮਰਜੈਂਸੀ ਸੇਵਾਵਾਂ ਨੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਟਰੈਕਟਰ ਹੇਠੋਂ ਬਾਹਰ ਕੱਢ ਲਿਆ। ਚੰਗੀ ਗੱਲ ਇਹ ਸੀ ਕਿ ਵਿਅਕਤੀ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਸਨ। ਵਿਅਕਤੀ ਨੂੰ ਤੁਰੰਤ ਨੰਬੌਰ ਜਨਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰੀ ਇਲਾਜ ਮਗਰੋਂ ਹੁਣ ਉਸ ਦੀ ਹਾਲਤ ਸਥਿਰ ਹੈ।
ਪ੍ਰਸਿੱਧ ਢਾਡੀ ਮਨਦੀਪ ਸਿੰਘ ਹੀਰਾਂਵਾਲੇ ਇਟਲੀ ਪਰਤੇ
NEXT STORY