ਆਸਟਰੇਲੀਆ— ਆਸਟਰੇਲੀਆਈ ਅਦਾਕਾਰ ਵਾਲ ਜੈਲੇਯੇ ਦਾ ਦਿਹਾਂਤ ਹੋ ਗਿਆ ਹੈ, ਉਹ 89 ਸਾਲ ਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਨਮੋਨੀਆ ਤੋਂ ਪੀੜਤ ਸੀ। ਜੈਲੇਯੇ ਨੂੰ ਟੈਲੀਵਿਜ਼ਨ ਲੜੀਵਾਰ 'ਚ ਨੈਂਸੀ ਬੁਕਲੀ ਦੀ ਭੂਮਿਕਾ ਵਜੋਂ ਜਾਣਿਆ ਜਾਂਦਾ ਸੀ। ਜੈਲੇਯ ਦੇ ਕਾਮੇਡੀਅਨ ਪੁੱਤਰ ਮਾਰਟੀ ਫੀਲਡਜ਼ ਨੇ ਟਵਿੱਟਰ 'ਤੇ ਪੋਸਟ ਸਾਂਝੀ ਕੀਤੀ।
ਮਾਰਟੀ ਨੇ ਟਵਿੱਟਰ 'ਤੇ ਬਹੁਤ ਹੀ ਦੁੱਖ ਭਰੇ ਲਹਿਜ਼ੇ ਵਿਚ ਲਿਖਿਆ, 'ਮੇਰੀ ਮਾਤਾ ਜੀ ਦਾ ਸ਼ਨੀਵਾਰ ਨੂੰ ਨਮੋਨੀਆ ਕਾਰਨ ਦਿਹਾਂਤ ਹੋ ਗਿਆ। ਉਸ ਨੇ ਅੱਗੇ ਲਿਖਿਆ, 'ਉਹ ਇਕ ਸ਼ਾਨਦਾਰ ਜ਼ਿੰਦਗੀ ਜਿਊਂਦੀ ਰਹੀ, ਮੈਨੂੰ ਉਸ ਦੀ ਬਹੁਤ ਯਾਦ ਆਵੇਗੀ।' ਮਾਰਟੀ ਨੇ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਹ ਨਮੋਨੀਆ ਜਿਹੀ ਗੰਭੀਰ ਬੀਮਾਰੀ ਨਾਲ ਮੇਰੀ ਜੂਝ ਰਹੀ ਸੀ।
ਇੱਥੇ ਦੱਸ ਦੇਈਏ ਕਿ ਜੈਲੇਯ ਦਾ ਜਨਮ 1927 'ਚ ਹੋਇਆ ਸੀ। ਉਨ੍ਹਾਂ ਨੇ ਕਈ ਟੈਲੀਵਿਜ਼ਨ ਲੜੀਵਾਰ ਕੀਤੇ, ਜੋ ਕਿ ਕੈਦੀ, ਗੁਆਂਢੀਆਂ, ਮਨੁੱਖੀ ਹੱਤਿਆ ਅਤੇ ਗੁੱਡ ਮਾਰਨਿੰਗ ਆਸਟਰੇਲੀਆ 'ਤੇ ਆਧਾਰਿਤ ਸੀ। ਜੈਲੇਯੇ ਦਾ ਵਿਆਹ 1960 'ਚ ਮਾਊਰੀ ਫੀਲਡ ਨਾਲ ਹੋਇਆ ਸੀ, ਜਿਨ੍ਹਾਂ ਦੀ ਮੌਤ 1995 'ਚ ਹੋ ਗਈ ਸੀ।
ਐਡਮਿੰਟਨ 'ਚ ਟਰੱਕ ਨੇ 7 ਸਾਲਾ ਕੁੜੀ ਨੂੰ ਮਾਰੀ ਟੱਕਰ, ਗੰਭੀਰ ਜ਼ਖਮੀ
NEXT STORY