ਨਿਊ ਸਾਊਥ ਵੈਲਸ(ਬਿਊਰੋ)— ਜੇਕਰ ਤੁਹਾਡੀ ਕਾਰ ਵਿਚ ਕੋਈ ਜਾਨਵਰ ਆ ਕੇ ਬੈਠ ਜਾਵੇ ਤਾਂ ਇਹ ਸੱਚ ਹੀ ਹੈ ਕਿ ਤੁਸੀਂ ਡਰ ਜਾਓਗੇ। ਠੀਕ ਅਜਿਹਾ ਹੀ ਹੋਇਆ ਆਸਟ੍ਰੇਲੀਆ ਦੇ ਨਿਊ ਸਾਊਥ ਵੈਲਸ ਦੀ ਰਹਿਣ ਵਾਲੀ ਬਿਆਂਕਾ ਮੇੱਰਿਕ ਨਾਲ, ਜੋ ਕਾਰ ਚਲਾ ਰਹੀ ਸੀ ਅਤੇ ਜਿਵੇਂ ਹੀ ਉਸ ਦੀ ਨਜ਼ਰ ਕਾਰ ਦੀ ਛੱਤ ਉੱਤੇ ਪਈ ਤਾਂ ਉਥੇ ਇਕ ਵੱਡੀ ਮੱਕੜੀ ਬੈਠੀ ਹੋਈ ਸੀ। ਜਿਸ ਨੂੰ ਦੇਖ ਕੁੜੀ ਘਬਰਾ ਗਈ ਅਤੇ ਉਸ ਨੇ ਕਾਰ ਚਲਾਉਂਦੇ-ਚਲਾਉਂਦੇ ਵੀਡੀਓ ਬਣਾਈ।
ਇਕ ਖਬਰ ਮੁਤਾਬਕ 24 ਸਾਲ ਦੀ ਬਿਆਂਕਾ ਇੰਨੀ ਘਬਰਾ ਗਈ ਸੀ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ। ਫਿਰ ਵੀ ਉਸ ਨੇ 20 ਮਿੰਟ ਤੱਕ ਇੰਝ ਹੀ ਗੱਡੀ ਚਲਾਈ। ਦੱਸਿਆ ਜਾ ਰਿਹਾ ਹੈ ਕਿ ਬਿਆਂਕਾ ਨੇ ਹੁਣ ਕਾਰ ਵੇਚਣ ਦਾ ਫੈਸਲਾ ਲੈ ਲਿਆ ਹੈ। ਕਿਉਂਕਿ ਅਜਿਹਾ ਦੂਜੀ ਵਾਰ ਹੋਇਆ ਸੀ ਜਦੋਂ ਉਸ ਦੀ ਕਾਰ ਵਿਚ ਮੱਕੜੀ ਆ ਗਈ ਸੀ। ਇਹ ਮੱਕੜੀ ਕਰੀਬ 10 ਸੈਂਟੀਮੀਟਰ ਦੀ ਸੀ। ਇਸ ਫੁਟੇਜ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਦੇਖਿਆ ਜਾ ਰਿਹਾ ਹੈ।
ਸਮਾਰਟਫੋਨ ਦੇ ਇਸਤੇਮਾਲ ਨਾਲ ਨੌਜਵਾਨਾਂ ਵਿੱਚ ਵੱਧ ਸਕਦੈ ਸੁਸਾਇਡ ਦਾ ਖ਼ਤਰਾ
NEXT STORY