ਨੋਇਡਾ (ਬਿਊਰੋ)– ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਤੁਸੀਂ ਉਬਰ (Uber) ਰਾਹੀਂ ਸਫ਼ਰ ਕਰਦੇ ਹੋ ਤੇ ਕਰੋੜਾਂ ਰੁਪਏ ਦਾ ਬਿੱਲ ਪ੍ਰਾਪਤ ਕਰਦੇ ਹੋ ਤਾਂ ਕੀ ਹੋਵੇਗਾ? ਖੈਰ, ਇਕ ਉਬਰ ਗਾਹਕ ਹਾਲ ਹੀ ’ਚ ਹੈਰਾਨ ਰਹਿ ਗਿਆ, ਜਦੋਂ ਉਸ ਨੂੰ ਸ਼ੁੱਕਰਵਾਰ ਸਵੇਰੇ ਇਕ ਰੁਟੀਨ ਆਟੋ ਰਾਈਡ ਤੋਂ ਬਾਅਦ 7.66 ਕਰੋੜ ਰੁਪਏ ਦਾ ਬਿੱਲ ਆਇਆ। ਜੀ ਹਾਂ! ਤੁਸੀਂ ਇਸ ਨੂੰ ਸਹੀ ਪੜ੍ਹਿਆ। ਦੀਪਕ ਟੇਨਗੁਰੀਆ ਇਕ ਨਿਯਮਿਤ ਉਬਰ ਗਾਹਕ ਹੈ, ਜਿਸ ਨੇ ਉਬਰ ਇੰਡੀਆ ਐਪ ਦੀ ਵਰਤੋਂ ਕਰਕੇ ਸਿਰਫ਼ 62 ਰੁਪਏ ’ਚ ਇਕ ਆਟੋ ਰਾਈਡ ਬੁੱਕ ਕੀਤੀ। ਹਾਲਾਂਕਿ ਜਦੋਂ ਦੀਪਕ ਆਪਣੀ ਮੰਜ਼ਿਲ ’ਤੇ ਪਹੁੰਚਿਆ ਤਾਂ ਉਸ ਨੂੰ 7.66 ਕਰੋੜ ਰੁਪਏ ਦਾ ਬਿੱਲ ਆਇਆ।
ਇਹ ਖ਼ਬਰ ਵੀ ਪੜ੍ਹੋ : ਠੇਕੇ ਟੁੱਟਣ ’ਤੇ ਸ਼ਰਾਬੀਆਂ ਦੇ ਨਜ਼ਾਰੇ ਪਰ ਚੋਣ ਜ਼ਾਬਤੇ ਵਿਚਕਾਰ ਆਬਕਾਰੀ ਨਿਯਮਾਂ ਦੀਆਂ ਰੱਜ ਕੇ ਉੱਡੀਆਂ ਧੱਜੀਆਂ
ਦੀਪਕ ਨੂੰ ਇਸ ਅਣਕਿਆਸੀ ਘਟਨਾ ਦਾ ਸਾਹਮਣਾ ਕਰਨ ਤੋਂ ਬਾਅਦ ਉਸ ਦੇ ਦੋਸਤ ਆਸ਼ੀਸ਼ ਮਿਸ਼ਰਾ ਨੇ ਐਕਸ (ਪਹਿਲਾਂ ਟਵਿਟਰ) ’ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ’ਚ ਦੋਵਾਂ ਨੂੰ ਉਬਰ ’ਤੇ ਆਟੋ ਰਾਈਡ ਬੁੱਕ ਕਰਨ ਤੋਂ ਬਾਅਦ ਦੀਪਕ ਨੂੰ ਮਿਲੇ ਵੱਡੇ ਬਿੱਲ ਬਾਰੇ ਚਰਚਾ ਕਰਦੇ ਸੁਣਿਆ ਜਾ ਸਕਦਾ ਹੈ। ਐਕਸ ’ਤੇ ਸ਼ੇਅਰ ਕੀਤੀ ਗਈ ਵੀਡੀਓ ਮੁਤਾਬਕ ਦੀਪਕ ਨੂੰ ਉਬਰ ਦੇ ਬਿੱਲ ’ਚ ਮਿਲੀ ਸਹੀ ਰਕਮ ਦਾ ਜ਼ਿਕਰ ਕਰਦੇ ਸੁਣਿਆ ਗਿਆ। ਜਦੋਂ ਉਸ ਦੇ ਦੋਸਤ ਆਸ਼ੀਸ਼ ਨੇ ਉਸ ਨੂੰ ਪੁੱਛਿਆ, ‘‘ਤੇਰਾ ਬਿੱਲ ਕਿੰਨਾ ਹੈ, ਦਿਖਾਓ।’’ ਤਾਂ ਦੀਪਕ ਨੇ ‘7,66,83,762 ਰੁਪਏ’ ਦਾ ਜਵਾਬ ਦਿੱਤਾ।
ਜਦੋਂ ਦੀਪਕ ਨੇ ਕੈਮਰੇ ’ਤੇ ਆਪਣਾ ਫੋਨ ਦਿਖਾਇਆ ਤਾਂ ਦੀਪਕ ਤੋਂ 1,67,74,647 ਰੁਪਏ ‘ਟਰਿੱਪ ਫੇਅਰ’ ਵਜੋਂ ਵਸੂਲੇ ਗਏ ਸਨ, ਜਦਕਿ 5,99,09189 ਰੁਪਏ ‘ਵੇਟਿੰਗ ਟਾਈਮ ਕਿਰਾਇਆ’ ਸੀ। 75 ਰੁਪਏ ‘ਪ੍ਰਮੋਸ਼ਨ ਕਾਸਟ’ ਵਜੋਂ ਕੱਟੇ ਗਏ ਸਨ।
ਪੋਸਟ ਦੇ ਵਾਇਰਲ ਹੋਣ ਤੋਂ ਤੁਰੰਤ ਬਾਅਦ ਉਬਰ ਇੰਡੀਆ ਗਾਹਕ ਸਹਾਇਤਾ ਦੇ ਅਧਿਕਾਰਤ ਐਕਸ ਪੇਜ ਨੇ ਮੁਆਫ਼ੀਨਾਮਾ ਜਾਰੀ ਕੀਤਾ ਤੇ ਦਾਅਵਾ ਕੀਤਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਬਰ ਇੰਡੀਆ ਪੋਸਟ ’ਚ ਲਿਖਿਆ ਗਿਆ ਹੈ ਕਿ ਤੁਹਾਡੀ ਸਮੱਸਿਆ ਬਾਰੇ ਸੁਣ ਕੇ ਸਾਨੂੰ ਅਫਸੋਸ ਹੋਇਆ। ਕਿਰਪਾ ਕਰਕੇ ਸਾਨੂੰ ਕੁਝ ਸਮਾਂ ਦਿਓ, ਜਦੋਂ ਤੱਕ ਅਸੀਂ ਤੁਹਾਡੇ ਲਈ ਇਸ ਮੁੱਦੇ ਨੂੰ ਦੇਖਦੇ ਹਾਂ। ਅਸੀਂ ਅਪਡੇਟ ਨਾਲ ਤੁਹਾਡੇ ਨਾਲ ਸੰਪਰਕ ਕਰਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਲਿਵ-ਇਨ ’ਚ ਰਹਿ ਰਹੇ ਮੁੰਡੇ ਨੇ ਗਲਾ ਘੁੱਟ ਮਾਰ ’ਤੀ ਕੁੜੀ, ਥੈਲੇ ’ਚ ਪਾ ਜੰਗਲ ’ਚ ਸੁੱਟੀ ਲਾਸ਼
NEXT STORY