ਸਿਡਨੀ—ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਪਾਕੇਨੇਹਮ 'ਚ ਇਕ ਯੂ.ਟੀ.ਈ. ਕਾਰ ਨੇ ਪੈਦਲ ਜਾ ਰਹੇ 8 ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਇਨ੍ਹਾਂ ਯਾਤਰੀਆਂ 'ਚ 7 ਬੱਚੇ ਅਤੇ ਇਕ ਔਰਤ ਸ਼ਾਮਲ ਸੀ। ਪੈਰਾਮੈਡੀਕਲ ਅਧਿਕਾਰੀਆਂ ਨੂੰ ਤੁਰੰਤ ਇਹ ਹਾਦਸੇ ਬਾਰੇ ਸੂਚਨਾ ਦਿੱਤੀ ਗਈ। ਪੈਰਾ ਮੈਡੀਕਲ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਔਰਤ ਅਤੇ ਬੱਚਿਆ ਦਾ ਇਲਾਜ ਕੀਤਾ। ਪੁਲਸ ਮੁਤਾਬਕ ਯੂ.ਟੀ.ਈ. ਦਾ ਡਰਾਈਵਰ ਮੌਕੇ ਤੋਂ ਭੱਜ ਗਿਆ ਸੀ। ਹਾਦਸੇ ਮਗਰੋਂ ਐਮਰਜੰਸੀ ਸੇਵਾਵਾਂ ਨੂੰ ਕਾਰਡੀਨੀਆ ਰੋਡ ਅਤੇ ਪਿੰ੍ਰਸੈੱਸ ਹਾਈਵੇ ਦੇ ਚੌਹਾਰੇ 'ਤੇ ਬੁਲਾਇਆ ਗਿਆ ਸੀ। ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਇਸ ਲਈ ਉਸ ਨੂੰ ਐਲਫਰੈਡ ਹਸਪਤਾਲ ਲਿਜਾਇਆ ਗਿਆ। ਇਕ ਪ੍ਰਾਇਮਰੀ ਸਕੂਲ ਦੀ ਉਮਰ ਦੀ ਲੜਕੀ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਉਸ ਨੂੰ ਬੱਚਿਆਂ ਨੇ ਰੋਇਲ ਹਸਪਤਾਲ ਲਿਜਾਇਆ, ਜਿੱਥੇ ਉਸ ਦੀ ਹਾਲਤ ਸਥਿਰ ਹੈ। 5 ਹੋਰ ਪ੍ਰਾਇਮਰੀ ਸਕੂਲ ਦੇ ਉਮਰ ਦੀਆਂ ਲੜਕੀਆਂ ਨੂੰ ਸੱਟਾਂ ਲੱਗੀਆਂ ਸਨ। ਉਨ੍ਹਾਂ ਚੋਂ 3 ਨੂੰ ਡਾਂਡਨੌਂਗ ਹਸਪਤਾਲ ਲਿਜਾਇਆ ਗਿਆ ਅਤੇ ਦੋ ਨੂੰ ਮੋਨਾਸ਼ ਮੈਡੀਕਲ ਸੈਂਟਰ ਲਿਜਾਇਆ ਗਿਆ। ਪ੍ਰਾਇਮਰੀ ਸੂਕਲ ਦੇ ਉਮਰ ਵਾਲੇ ਲੜਕੇ ਦਾ ਮੌਕੇ 'ਤੇ ਇਲਾਜ ਕੀਤਾ ਗਿਆ ਪਰ ਉਸ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ। ਪੁਲਸ ਯੂ.ਟੀ.ਈ. ਦੇ ਡਰਾਈਵਰ ਦੀ ਭਾਲ ਕਰ ਰਹੀ ਹੈ। ਇਸ ਹਾਦਸੇ ਕਾਰਨ ਵਿਕਟੋਰੀਆ ਰੋਡ 'ਤੇ ਆਵਾਜਾਈ ਕਾਫੀ ਸਮੇਂ ਤਕ ਠੱਪ ਰਹੀ।
ਇਰਾਨ ਕਰੇਗਾ 'ਆਖਰੀ ਸਾਹ' ਤਕ ਪ੍ਰਮਾਣੂ ਸਮਝੌਤੇ ਦਾ ਪਾਲਣ : ਰੂਹਾਨੀ
NEXT STORY