ਲੁਧਿਆਣਾ (ਹਿਤੇਸ਼) – ਲੋਕਸਭਾ ਚੋਣਾਂ ਦੌਰਾਨ ਲੁਧਿਆਣਾ ਵਿੱਚ ਕਾਂਗਰਸ ਉਮੀਦਵਾਰ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਸ਼ਨੀਵਾਰ ਨੂੰ ਖ਼ਤਮ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਐੱਮ.ਪੀ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਬਾਅਦ ਕਾਂਗਰਸ ਨੂੰ ਹੁਣ ਤੱਕ ਉਨ੍ਹਾਂ ਦਾ ਵਿਕਲਪ ਨਹੀਂ ਮਿਲਿਆ ਹੈ। ਭਾਂਵੇ ਕਿ ਦੌੜ ਵਿਚ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪ੍ਰਗਟ ਸਿੰਘ, ਵਿਜੇ ਇੰਦਰ ਸਿੰਗਲਾ, ਸੁਖ ਸਰਕਾਰੀਆ ਦਾ ਨਾਮ ਸਾਹਮਣੇ ਆ ਚੁੱਕਾ ਹੈ ਪਰ ਹੁਣ ਮੁੱਖ ਰੂਪ ਵਿੱਚ ਮੁਕਾਬਲਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਦੇ ਵਿਚਕਾਰ ਵੀ ਸੁਣਨ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ- ਨੂੰਹ 'ਚ ਟੈਂਪੂ ਦੀ ਟਰੱਕ ਨਾਲ ਟੱਕਰ, 3 ਦੀ ਮੌਤ, 14 ਜ਼ਖਮੀ
ਕਿਉਂਕਿ ਸਿਮਰਜੀਤ ਬੈਂਸ ਅਤੇ ਜੱਸੀ ਖੰਗੂੜਾ ਦੇ ਨਾਮ ਦੀ ਚਰਚਾ ਦੇ ਵਿਚਕਾਰ ਲੋਕਲ ਕਾਂਗਰਸੀ ਕਿਸੇ ਬਾਹਰੀ ਪਾਰਟੀ ਤੋਂ ਆਏ ਨੇਤਾ ਨੂੰ ਉਮੀਦਵਾਰ ਬਣਾਉਣ ਦਾ ਵਿਰੋਧ ਕਰ ਰਹੇ ਹਨ। ਜਿਸਦੇ ਮੱਦੇਨਜ਼ਰ ਕਾਂਗਰਸ ਹੁਣ ਤੱਕ ਲੁਧਿਆਣਾ ਦੀ ਟਿਕਟ ਦਾ ਫੈਸਲਾ ਨਹੀਂ ਲੈ ਸਕੀ ਹੈ ਅਤੇ ਭਾਜਪਾ, ਆਪ ਅਤੇ ਅਕਾਲੀ ਦਲ ਵਲੋਂ ਕਈ ਦਿਨ ਪਹਿਲਾ ਹੀ ਉਮੀਦਵਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ ਦੇ ਲੋਕਾਂ ਨੂੰ ਕਾਂਗਰਸ ਦੀ ਗਾਰੰਟੀ 'ਤੇ ਭਰੋਸਾ, ਜੁਮਲੇਬਾਜਾਂ ਦੀ ਹਾਰ ਪੱਕੀ: ਨਤਾਸ਼ਾ ਸ਼ਰਮਾ
ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਹੋਈ ਇਲੈਕਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ, ਸੋਨੀਆ ਗਾਂਧੀ ਅਤੇ ਅੰਬਿਕਾ ਸੋਨੀ ਮੌਜੂਦਗੀ ਵਿੱਚ ਪੇਸ਼ ਕੀਤੀ ਗਈ ਸਕ੍ਰੀਨਿੰਗ ਕਮੇਟੀ ਦੀ ਰਿਪੋਰਟ ਨੂੰ ਫੈਸਲਾ ਲੇਣ ਦੀ ਬਜਾਏ ਇਹ ਕਹਿ ਕੇ ਵਾਪਸ ਮੋੜ ਦਿੱਤਾ ਗਿਆ ਸੀ ਕਿ ਉਨ੍ਹਾਂ ਦੋ ਦਾਅਵੇਦਾਰਾਂ ਦਾ ਪੈਨਲ ਬਣਾ ਕੇ ਭੇਜਿਆ ਜਾਵੇ ਜਿਨ੍ਹਾਂ ਦੇ ਨਾਮ ’ਤੇ ਜ਼ਿਆਦਾਤਰ ਲੋਕਲ ਨੇਤਾਵਾਂ ਦੀ ਸਹਿਮਤੀ ਹੋਵੇ।
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਦੇ ਨਾਲ ਪ੍ਰਧਾਨ ਰਾਜਾ ਵੜਿੰਗ, ਨੇਤਾ ਵਿਪੱਖ ਪ੍ਰਤਾਪ ਬਾਜਵਾ ਦਿੱਲੀ ਪੁੱਜ ਗਏ ਅਤੇ ਉਨਾਂ ਦੇ ਨਾਲ ਸ਼ਨੀਵਾਰ ਨੂੰ ਹੋਣ ਵਾਲੀ ਹਾਈਕਮਾਨ ਦੀ ਮੀਟਿੰਗ ਦੇ ਬਾਅਦ ਉਮੀਦਵਾਰ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਖ਼ਤਮ ਹੋ ਸਕਦਾ ਹੈ।
ਇਹ ਵੀ ਪੜ੍ਹੋ- IPL 2024: ਪੰਜਾਬ ਕਿੰਗਜ਼ ਨੇ ਰਚਿਆ ਇਤਿਹਾਸ, ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾਇਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਵੱਖ-ਵੱਖ ਰੂਟਾਂ ਦੀਆਂ 46 ਟਰੇਨਾਂ ਰੱਦ : 105 ਟਰੇਨਾਂ ਦੇ ਬਦਲੇ ਰੂਟ, ਛਾਇਆ ਸੰਨਾਟਾ ਤੇ ਪ੍ਰੇਸ਼ਾਨੀ ’ਚ ਯਾਤਰੀ
NEXT STORY