ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਉੱਤਰੀ ਸਮੁੰਦਰੀ ਤੱਟਾਂ 'ਤੇ ਇਕ ਕਾਰ ਨੇ 5 ਸਾਲਾ ਬੱਚੇ ਨੂੰ ਟੱਕਰ ਮਾਰੀ। ਜਲਦੀ ਨਾਲ ਐਮਰਜੈਂਸੀ ਅਧਿਕਾਰੀਆਂ ਨੂੰ ਸਪਿਟ ਵੈਸਟ ਕਾਰ ਪਾਰਕ ਵਿਚ ਬੁਲਾਇਆ ਗਿਆ ਜੋ ਕਿ ਮੋਸਮੈਨ ਅਤੇ ਮੇਨਲੀ ਦੇ ਵਿਚਕਾਰ ਸਪਿਟ ਪੁਲ ਤੋਂ ਠੀਕ ਪਹਿਲਾਂ ਸੀ।
ਇਹ ਦੁਰਘਟਨਾ ਲੱਗਭਗ ਸਵੇਰੇ 10 ਵਜੇ ਹੋਈ।
ਪੰਜ ਸਾਲਾ ਬੱਚਾ ਹੋਸ਼ ਵਿਚ ਹੈ ਅਤੇ ਸਾਹ ਲੈ ਰਿਹਾ ਹੈ। ਬੱਚੇ ਦੀਆਂ ਲੱਤਾਂ ਦੇ ਉੱਪਰੀ ਹਿੱਸੇ 'ਤੇ ਸੱਟਾਂ ਲੱਗੀਆਂ ਹਨ। ਹਾਦਸੇ ਮਗਰੋਂ 10 ਤੋਂ ਜ਼ਿਆਦਾ ਐਮਰਜੈਂਸੀ ਸੇਵਾ ਵਰਕਰ ਮਦਦ ਲਈ ਪਹੁੰਚ ਚੁੱਕੇ ਹਨ।
ਪੇਰੂ: ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 48
NEXT STORY