ਕੈਨਬੇਰਾ— ਆਸਟ੍ਰਲੀਆ ਦੀ ਪੁਲਸ ਨੇ ਇਕ ਸ਼ਖਸ 'ਤੇ ਇਲਜ਼ਾਮ ਲਗਾਇਆ ਕਿ ਉਹ ਇਕ ਘਰ ਵਿਚ ਜ਼ਬਰਦਸਤੀ ਦਾਖਲ ਹੋ ਗਿਆ ਅਤੇ ਘਰ ਵਿਚ ਰੱਖੀ ਸ਼ੈਂਪੇਨ ਪੀ ਕੇ ਘਰ ਦੇ ਮਾਲਿਕ ਦੇ ਬਿਸਤਰੇ 'ਤੇ ਸੋ ਗਿਆ। ਬੀ.ਬੀ.ਸੀ. ਦੀ 28 ਜੁਲਾਈ ਦੀ ਰਿਪੋਰਟ ਮੁਤਾਬਕ, ਪੁਲਸ ਨੇ ਕਿਹਾ ਕਿ ਇਸ 36 ਸਾਲ ਦੇ ਵਿਅਕਤੀ 'ਤੇ ਪੱਛਮੀ ਆਸਟ੍ਰਲੀਆ ਦੇ ਐਸਪੇਰੇਂਸ ਸ਼ਹਿਰ 'ਚ ਸਥਿਤ ਇਕ ਘਰ ਵਿਚ ਜਬਰਦਸਤੀ ਦਾਖਲ ਹੋਣ ਦਾ ਇਲਜ਼ਾਮ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਹ ਸ਼ਖਸ ਘਰ ਦੀ ਮਾਲਕਣ ਦੀ ਕੀਮਤੀ ਸ਼ੈਂਪੇਨ ਪੀ ਕੇ ਉਥੇ ਹੀ ਸੌਂ ਗਿਆ। ਜਦੋਂ ਘਰ ਦੀ ਮਾਲਕਣ ਵਾਪਸ ਆਈ ਤਾਂ ਉਸ ਨੇ ਆਪਣੇ ਬਿਸਤਰੇ 'ਤੇ ਇਕ ਅੰਜਾਨ ਸ਼ਖਸ ਨੂੰ ਸੌਂਦੇ ਦੇਖਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ, ''ਉਹ ਬਹੁਤ ਅਕਲਮੰਦੀ ਦੀ ਜਾਣ ਪਹਿਚਾਣ ਦਿੰਦੇ ਹੋਈ ਘਰ 'ਚੋਂ ਬਾਹਰ ਨਿਕਲੀ ਅਤੇ ਉਸ ਨੇ ਪੁਲਸ ਨੂੰ ਫੋਨ ਕਰ ਦਿੱਤਾ, ਜਿਨ੍ਹਾਂ ਨੇ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਜਦੋਂ ਘਟਨਾ ਸਥਲ 'ਤੇ ਪਹੁੰਚੀ ਤਾਂ ਉਹ ਸ਼ਖਸ ਸੌਂ ਰਿਹਾ ਸੀ। ਅਧਿਕਾਰੀ ਨੇ ਦੱਸਿਆ, ਸ਼ਖਸ ਦੇ ਬਹੁਤ ਜ਼ਿਆਦਾ ਨਸ਼ੇ ਵਿਚ ਹੋਣ ਦੀ ਵਜ੍ਹਾ ਨਾਲ ਉਸ ਨੂੰ ਹਸਪਤਾਲ ਵਿਚ ਲੈ ਕੇ ਜਾਣਾ ਪਇਆ।
ਇਸ ਸਦੀ 'ਚ ਧਰਤੀ ਦਾ ਤਾਪਮਾਨ ਦੋ ਡਿਗਰੀ ਸੈਲਸੀਅਸ ਤੋਂ ਵੀ ਜ਼ਿਆਦਾ ਵਧਣ ਦੀ ਆਸ
NEXT STORY