ਸਿਡਨੀ— ਆਸਟ੍ਰੇਲੀਆ ਦੇ ਸਿਡਨੀ 'ਚ ਇਕ 15 ਸਾਲਾ ਸਕੂਲੀ ਵਿਦਿਆਰਥਣ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦਰਅਸਲ ਲੜਕੀ ਸਕੂਲ ਜਾਣ ਲਈ ਬੱਸ ਸਟੌਪ 'ਤੇ ਆਪਣੀ ਸਕੂਲ ਦੀ ਬੱਸ ਦੀ ਉਡੀਕ 'ਚ ਖੜ੍ਹੀ ਸੀ ਤਾਂ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਸਿਡਨੀ ਦੇ ਪੇਂਡੂ ਇਲਾਕੇ ਹੰਟਰ ਖੇਤਰ 'ਚ ਸੋਮਵਾਰ ਦੀ ਸਵੇਰ ਨੂੰ 7.30 ਵਜੇ ਦੇ ਕਰੀਬ ਵਾਪਰਿਆ।
ਐਮਰਜੈਂਸੀ ਅਧਿਕਾਰੀਆਂ ਨੂੰ ਫੋਨ 'ਤੇ ਹਾਦਸੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ। ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਲੜਕੀ ਦਾ ਇਲਾਜ ਕੀਤਾ ਗਿਆ ਪਰ ਉਸ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਕਾਰ ਦਾ ਡਰਾਈਵਰ ਸਥਾਨਕ ਵਾਸੀ ਹੈ, ਜੋ ਕਿ ਆਪਣੀਆਂ ਦੋ ਧੀਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ। ਹਾਦਸੇ 'ਚ ਕਾਰ ਦਾ ਡਰਾਈਵਰ ਵੀ ਜ਼ਖਮੀ ਹੋਇਆ ਹੈ, ਕਿਉਂਕਿ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਕਾਰ 'ਚ ਸਵਾਰ ਲੜਕੀਆਂ ਠੀਕ ਹਨ।
ਡਰਾਈਵਰ ਨੂੰ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਉਸ ਦੇ ਲਾਜ਼ਮੀ ਟੈਸਟ ਹੋਣਗੇ। ਡਰਾਈਵਰ ਜਾਂਚ 'ਚ ਪੁਲਸ ਦੀ ਮਦਦ ਕਰ ਰਿਹਾ ਹੈ। ਪੁਲਸ ਵਲੋਂ ਹਾਦਸੇ ਦੀ ਜਾਂਚ ਜਾਰੀ ਹੈ। ਇਸ ਭਿਆਨਕ ਹਾਦਸੇ ਤੋਂ ਬਾਅਦ ਇਕ ਸਥਾਨਕ ਔਰਤ ਨੇ ਘਟਨਾ ਵਾਲੀ ਥਾਂ 'ਤੇ ਫੁੱਲ ਰੱਖ ਕੇ ਲੜਕੀ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ।
ਔਰਤ ਨੇ ਇਸ ਹਾਦਸੇ ਨੂੰ ਆਪਣੀ ਅੱਖੀਂ ਦੇਖਿਆ। ਉਸ ਨੇ ਕਿਹਾ ਕਿ ਬੱਚਿਆਂ ਦਾ ਬੱਸ ਸਟੌਪ ਤੋਂ ਸੜਕ 'ਤੇ ਰੁੱਕਣਾ ਆਮ ਗੱਲ ਹੈ। ਲੜਕੀ ਨਾਲ ਵਾਪਰੀ ਘਟਨਾ ਬਹੁਤ ਹੀ ਮੰਦਭਾਗੀ ਹੈ।
ਇਸ 81 ਸਾਲਾਂ ਔਰਤ ਨੇ ਗ੍ਰੈਜੂਏਸ਼ਨ ਕਰ ਕੇ ਆਪਣਾ ਸੁਪਨਾ ਕੀਤਾ ਪੂਰਾ
NEXT STORY