ਸਿਡਨੀ— ਆਸਟ੍ਰੇਲੀਆ ਦੇ ਉੱਤਰੀ ਸਿਡਨੀ 'ਚ ਇਕ ਨਾਬਾਲਗ ਲੜਕੀ ਨੂੰ ਪੈਰਾ-ਮੈਡੀਕਲ ਦੇ ਅਧਿਕਾਰੀਆਂ ਵਲੋਂ ਬਚਾਇਆ ਗਿਆ। ਦਰਅਸਲ ਲੜਕੀ ਆਪਣੇ ਦੋਸਤਾਂ ਦੇ ਗਰੁੱਪ ਨਾਲ ਸਿਡਨੀ ਦੇ ਰੀਫ ਬੀਚ 'ਤੇ ਪਾਰਟੀ ਕਰਨ ਗਈ ਸੀ ਤਾਂ ਲੜਕੀ ਦਾ ਪੈਰ ਚੱਟਾਨ ਤੋਂ ਫਿਸਲ ਗਿਆ ਅਤੇ ਉਹ 3 ਮੀਟਰ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੇ ਸਿਰ 'ਤੇ ਡੂੰਘੀਆਂ ਸੱਟਾਂ ਲੱਗੀਆਂ। ਜ਼ਖਮੀ ਲੜਕੀ ਨੂੰ ਏਅਰ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ।
ਨਿਊ ਸਾਊਥ ਵੇਲਜ਼ ਐਂਬੂਲੈਂਸ ਦੇ ਬੁਲਾਰੇ ਨੇ ਕਿਹਾ ਕਿ ਪੈਰਾ-ਮੈਡੀਕੀਲ ਅਧਿਕਾਰੀ ਤੁਰੰਤ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਦੇਖਿਆ ਕਿ ਲੜਕੀ 3 ਮੀਟਰ ਹੇਠਾਂ ਡਿੱਗੀ ਸੀ। ਹੈਲੀਕਾਪਟਰ ਦੀ ਮਦਦ ਨਾਲ ਬਚਾਅ ਕਰਮਚਾਰੀਆਂ ਨੇ ਉਸ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ।
ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਕੁਝ ਨਾਬਾਲਗ ਬੱਚਿਆਂ ਦਾ ਗਰੁੱਪ ਬੀਚ 'ਤੇ ਪਾਰਟੀ ਕਰ ਰਿਹਾ ਸੀ, ਜਿਸ ਦੌਰਾਨ ਲੜਕੀ ਹੇਠਾਂ ਡਿੱਗ ਪਈ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਉਨ੍ਹਾਂ ਦੱਸਿਆ ਕਿ ਬੱਚੇ ਰੀਫ ਬੀਚ ਦੇ ਨੇੜੇ ਬਣੀ ਚੱਟਾਨ ਤੋਂ ਬੋਤਲਾਂ ਹੇਠਾਂ ਸੁੱਟ ਰਹੇ ਸਨ, ਇਸ ਦੌਰਾਨ ਇਕ ਲੜਕੀ ਦਾ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਪਈ। ਓਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਸਪਤਾਲ 'ਚ ਲੜਕੀ ਦੀ ਹਾਲਤ ਸਥਿਰ ਬਣੀ ਹੋਈ ਹੈ।
ਦੱਖਣੀ ਕੋਰੀਆ: ਹਸਪਤਾਲ 'ਚ ਅੱਗ ਲੱਗਣ ਨਾਲ 37 ਮਰੇ, 150 ਜ਼ਖਮੀ
NEXT STORY