ਮੈਲਬੌਰਨ— ਮੈਲਬੌਰਨ ਸਿਟੀ ਕੌਂਲਸ ਨੇ ਸ਼ਹਿਰ ਦੀਆਂ ਸੜਕਾਂ 'ਤੇ ਬੇਘਰ ਲੋਕਾਂ ਦੇ ਸੌਣ 'ਤੇ ਪਾਬੰਦੀ ਲਗਾ ਦਿੱਤੀ ਹੈ। ਕੌਂਸਲ ਨੇ ਇਹ ਪਾਬੰਦੀ '2009 ਐਕਟੀਵਿਸਟ ਲੋਕਲ ਲਾਅ' 'ਚ ਸੋਧ ਤੋਂ ਬਾਅਦ ਲਗਾਈ ਹੈ। ਅਸਲ 'ਚ ਇਸ ਸੋਧ ਨੂੰ ਲੈ ਕੇ ਮੰਗਲਵਾਰ ਨੂੰ ਮੈਲਬੌਰਨ ਦੇ ਟਾਊਨ ਹਾਲ 'ਚ ਕੌਂਸਲ ਮੈਂਬਰਾਂ ਦੀ ਇੱਕ ਬੈਠਕ ਹੋਈ ਸੀ। ਇਸ ਦੌਰਾਨ ਵੱਡੀ ਗਿਣਤੀ 'ਚ ਮੈਂਬਰਾਂ ਨੇ ਸੋਧ ਦੇ ਪੱਖ 'ਚ ਵੋਟਾਂ ਦਿੱਤੀਆਂ।
ਇਸ ਕਾਨੂੰਨ 'ਚ ਇਸ ਸੋਧ ਤੋਂ ਬਾਅਦ ਬੇਘਰ ਲੋਕ ਹੁਣ ਟੈਂਟਾਂ, ਕਾਫਲਿਆਂ ਜਾਂ ਕਿਸੇ ਹੋਰ ਤਰੀਕੇ ਨਾਲ ਸ਼ਹਿਰ 'ਚ ਆਰਜ਼ੀ ਰਿਹਾਇਸ਼ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ ਇਸ ਸੋਧ ਕਾਰਨ ਪੁਲਸ ਨੂੰ ਪਹਿਲਾਂ ਨਾਲੋਂ ਵਧੇਰੇ ਤਾਕਤ ਪ੍ਰਾਪਤ ਹੋ ਜਾਵੇਗੀ ਅਤੇ ਉਹ ਅਸਾਨੀ ਨਾਲ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ 'ਚ ਸੁੱਤੇ ਲੋਕਾਂ ਨੂੰ ਉੱਥੋਂ ਹਟਾ ਸਕੇਗੀ। ਉੱਧਰ ਇਸ ਪਾਬੰਦੀ ਦੇ ਵਿਰੋਧ 'ਚ ਬਹੁਤ ਸਾਰੇ ਲੋਕਾਂ ਨੇ ਟਾਊਨ ਹਾਲ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਨੇ ਹੱਥਾਂ 'ਚ ਬੈਨਰ ਫੜੇ ਹੋਏ ਸਨ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਿਟੀ ਕੌਂਸਲ ਦੇ ਇਸ ਫੈਸਲੇ ਨੂੰ ਸਵੀਕਾਰ ਨਹੀਂ ਕਰਦੇ।
ਬ੍ਰਿਟੇਨ ਅਤੇ ਭਾਰਤ ਵਿਚਕਾਰ ਹੋਵੇਗਾ ਵਿਦਿਆਰਥੀਆਂ ਅਦਾਨ-ਪ੍ਰਦਾਨ, ਸਹਿਮਤੀ ਪੱਤਰ 'ਤੇ ਹੋਏ ਹਸਤਾਖਰ
NEXT STORY