ਜਲੰਧਰ (ਬਿਊਰੋ) - ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਠੰਡੀਆਂ-ਠੰਡੀਆਂ ਚੀਜ਼ਾਂ ਖਾਣੀਆਂ ਅਤੇ ਠੰਡੇ ਜੂਸ ਪੀਣੇ ਸ਼ੁਰੂ ਕਰ ਦਿੰਦੇ ਹਨ। ਗਰਮੀਆਂ ’ਚ ਲੋਕਾਂ ਵਲੋਂ ਆਈਸ-ਕਰੀਮ, ਕੋਲਡ ਡਰਿੰਕ ਆਦਿ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਕੋਲਡ ਡਰਿੰਕ ਜਾਂ ਆਈਸ ਕਰੀਮ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਇਨ੍ਹਾਂ ਦੀ ਥਾਂ ਗਰਮੀਆਂ 'ਚ ਗੰਨੇ ਦਾ ਰਸ ਪੀਣਾ ਜ਼ਿਆਦਾ ਫ਼ਾਇਦੇਮੰਦ ਹੈ। ਇਹ ਪੀਣ 'ਚ ਜਿੰਨਾ ਸੁਆਦ ਹੁੰਦਾ ਹੈ, ਉਸ ਤੋਂ ਵੱਧ ਸਿਹਤ ਨੂੰ ਫ਼ਾਇਦੇ ਹੁੰਦੇ ਹਨ। ਗੰਨੇ ਦਾ ਰਸ ਸਰੀਰ 'ਚ ਪ੍ਰੋਟੀਨ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ, ਜੋ ਗੁਰਦਿਆਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਗੰਨੇ ਦਾ ਰਸ ਪੀਣ ਨਾਲ ਸਰੀਰ 'ਚ ਹੋਣ ਵਾਲੇ ਹੋਰ ਕਈ ਫ਼ਾਇਦੇ ਬਾਰੇ....
ਕੈਂਸਰ ਤੋਂ ਬਚਾਅ
ਗੰਨੇ 'ਚ ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ ਵਰਗੇ ਤੱਤ ਹੋਣ ਦੇ ਨਾਲ ਨੈਚੂਰਲ ਅਲਕਲਾਇਨ ਵੀ ਹੁੰਦਾ ਹੈ। ਇਹ ਵਿਅਕਤੀ ਨੂੰ ਕੈਂਸਰ ਵਰਗੇ ਰੋਗਾਂ ਤੋਂ ਬਚਾਉਣ 'ਚ ਮਦਦ ਕਰਦਾ ਹੈ। ਇਕ ਸਟੱਡੀ ਮੁਤਾਬਕ ਰਸ ਨਾਲ ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ, ਨਾਲ ਕੈਂਸਰ ਹੋਣ 'ਤੇ ਇਹ ਜੂਸ ਸੈੱਲ ਰਿਪੇਅਰ ਕਰਨ 'ਚ ਮਦਦ ਕਰਦਾ ਹੈ।
ਕਿਡਨੀ ਦਾ ਰੱਖੇ ਖ਼ਿਆਲ
ਗੰਨੇ 'ਚ ਡਾਇਯੂਰੇਟਿਕ ਪ੍ਰਾਪਰਟੀਜ਼ ਹੁੰਦੀਆਂ ਹਨ, ਜਿਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਨਾਲ ਕਿਡਨੀ ਨੂੰ ਫਿਲਟਰ ਕਰਨ 'ਚ ਮਦਦ ਮਿਲਦੀ ਹੈ। ਇਸ ਨਾਲ ਕਿਡਨੀ ਸਹੀ ਕੰਮ ਕਰਦੀ ਹੈ, ਜੋ ਉਸ ਨੂੰ ਹੈਲਦੀ ਬਣਾਈ ਰੱਖਦਾ ਹੈ। ਗੰਨੇ ਦਾ ਰਸ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ।
ਮੋਟਾਪਾ
ਗੰਨੇ ਦਾ ਰਸ ਪੀਣ ਨਾਲ ਸਰੀਰ ਦੀ ਪਾਚਨ ਸ਼ਕਤੀ ਠੀਕ ਹੁੰਦੀ ਹੈ। ਇਹ ਫੈਟ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਗੰਨੇ ਦਾ ਰਸ ਪੀਣ ਨਾਲ ਢਿੱਡ ਭਰਿਆ ਹੋਇਆ ਰਹਿੰਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਦਾ ਮੈਟਾਬੋਲੀਕ ਰੇਟ ਵੱਧਦਾ ਹੈ, ਜੋ ਮੋਟਾਪਾ ਘੱਟ ਕਰਨ 'ਚ ਮਦਦ ਕਰਦਾ ਹੈ।
ਲਿਵਰ ਦੀ ਸਮੱਸਿਆ
ਗੰਨੇ ਦਾ ਰਸ ਲਿਵਰ ਦੀ ਸਮੱਸਿਆ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ। ਇਹ ਲਿਵਰ ਨੂੰ ਡਿਟਾਕਸਿਫਾਈ ਕਰਦਾ ਹੈ ਅਤੇ ਉਸ ਨੂੰ ਕਿਸੇ ਵੀ ਕਿਸਮ ਦੀ ਇਨਫੈਕਸ਼ਨ ਨਾਲ ਲੜਨ ਦੀ ਤਾਕਤ ਦਿੰਦਾ ਹੈ।
ਦਿਲ ਰਹੇਗਾ ਮਜ਼ਬੂਤ
ਰਸ 'ਚ ਸੈਚੁਰੇਟਿਡ ਫੈਟਸ ਹੁੰਦੇ ਹਨ, ਜੋ ਉਸ ਨੂੰ ਕਾਰਡਿਓਵਸਕੁਲਰ ਹੈਲਥ ਲਈ ਚੰਗਾ ਬਣਾਉਂਦੇ ਹਨ। ਇਸ 'ਚ ਮੌਜੂਦ ਪੋਟਾਸ਼ੀਅਮ ਹਾਰਟ ਦੇ ਫੰਕਸ਼ਨ ਨੂੰ ਰਵਾਂ ਬਣਾਈ ਰੱਖਣ 'ਚ ਮਦਦ ਕਰਦੀ ਹੈ।
ਘੱਟ ਕਰਦਾ ਹੈ ਬੀ.ਪੀ. ਦਾ ਖ਼ਤਰਾ
ਗੰਨੇ ਦੇ ਰਸ ਸਰੀਰ 'ਚ ਸੋਡੀਅਮ ਦੀ ਮਾਤਰਾ ਨੂੰ ਕਾਬੂ ’ਚ ਰੱਖਦਾ ਹੈ। ਇਸ ਦੇ ਨਾਲ ਹਾਈ ਬੀ.ਪੀ. ਦਾ ਖ਼ਤਰਾ ਟਲਦਾ ਹੈ ਅਤੇ ਦਿਲ 'ਤੇ ਦਬਾਅ ਨਹੀਂ ਬਣਦਾ।
ਸ਼ੂਗਰ
ਗੰਨੇ ਦਾ ਰਸ ਸੁਆਦ ਵਿਚ ਬਹੁਤ ਮਿੱਠਾ ਹੁੰਦਾ ਹੈ। ਗੰਨੇ ਦੇ ਰਸ ਵਿੱਚ ਕੁਦਰਤੀ ਮਿਠਾਸ ਹੁੰਦੀ ਹੈ, ਜਿਸ ਕਰਕੇ ਇਹ ਰਸ ਸ਼ੁੱਗਰ ਦੇ ਮਰੀਜ਼ਾਂ ਲਈ ਹਾਨੀਕਾਰਕ ਨਹੀਂ ਹੁੰਦਾ।
ਕੈਲਸ਼ੀਅਮ ਦੀ ਘਾਟ
ਕੈਲਸ਼ੀਅਮ ਦੀ ਘਾਟ ਨਾਲ ਸਿਰਫ਼ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ, ਸਗੋਂ ਹੱਥਾਂ-ਪੈਰਾਂ ਦੇ ਨਹੁੰ ਵੀ ਛੇਤੀ ਟੁੱਟ ਜਾਂਦੇ ਹਨ। ਇਸ ਨਾਲ ਪੈਰਾਂ ਦੀ ਖ਼ੂਬਸੂਰਤੀ ਖ਼ਰਾਬ ਹੋਣ ਲਗਦੀ ਹੈ। ਇਸ ਤੋਂ ਛੁਟਕਾਰੇ ਲਈ ਕੁਝ ਦਿਨ ਗੰਨੇ ਦਾ ਰਸ ਪੀਓ, ਜਿਸ ਨਾਲ ਤੁਹਾਨੂੰ ਫ਼ਰਕ ਲਗੇਗਾ।
ਗਰਮੀਆਂ ’ਚ ਸੁਸਤੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਦੇਸੀ ਨੁਸਖ਼ੇ, ਮਿੰਟਾਂ ’ਚ ਮਿਲੇਗੀ ਚੁਸਤੀ
NEXT STORY