ਲੰਡਨ— ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ ਅਤੇ ਕੇਟ ਮਿਡਲਟਨ ਦਾ ਬੇਟਾ ਪ੍ਰਿੰਸ ਜਾਰਜ ਸਤੰਬਰ ਵਿਚ ਸਕੂਲ ਜਾਣਾ ਸ਼ੁਰੂ ਕਰੇਗਾ। ਇਹ ਪਹਿਲੀ ਵਾਰ ਹੈ ਜਦੋਂ ਰਾਜ ਪਰਿਵਾਰ ਦਾ ਕੋਈ ਮੈਂਬਰ ਸਹਿ ਸਿੱਖਿਆ (ਕੋ ਐਜੂਕੇਸ਼ਨ) ਸਕੂਲ ਵਿਚ ਜਾਵੇਗਾ। ਇਸ ਸਕੂਲ ਦੀ ਸ਼ਰਤ ਹੈ 'ਦਿਆਲੂ ਹੋਣਾ'। ਸਕੂਲ ਦੇ ਹਰ ਵਿਦਿਆਰਥੀਆਂ ਨੂੰ ਇਸ ਸ਼ਰਤ ਦੀ ਪਾਲਣਾ ਕਰਦਿਆਂ ਸਾਰੇ ਬੱਚਿਆਂ ਨਾਲ ਮਿਲ ਕੇ ਰਹਿਣਾ ਪੈਂਦਾ ਹੈ ਅਤੇ ਇਸੇ ਕਰਕੇ ਇੱਥੇ ਬੈਸਟਫਰੈਂਡ (ਸਭ ਤੋਂ ਵਧੀਆ ਦੋਸਤ) ਚੁਣਨ ਦੀ ਮਨਾਹੀ ਹੈ। ਇਸ ਸਕੂਲ ਦਾ ਨਾਂ ਥਾਮਸ ਬੈਟਰਸੀ ਹੈ। ਕਿੰਗਸਟਨ ਪੈਲੇਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇੱਥੇ ਦੱਸ ਦੇਈਏ ਕਿ ਪ੍ਰਿੰਜ ਜਰਜ ਦੇ ਪਿਤਾ ਪ੍ਰਿੰਸ ਵਿਲੀਅਮ, ਚਾਚਾ ਪ੍ਰਿੰਸ ਹੈਰੀ, ਦਾਦਾ ਪ੍ਰਿੰਸ ਚਾਰਲਸ ਅਤੇ ਪਰਦਾਦਾ ਪ੍ਰਿੰਸ ਫਿਲਿਪ ਤੱਕ ਮੁੰਡਿਆਂ ਦੇ ਸਕੂਲ ਵਿਚ ਪੜ੍ਹੇ ਹਨ। ਜਾਰਜ ਦੀ ਸਕੂਲ ਫੀਸ 4 ਲੱਖ 60 ਹਜ਼ਾਰ ਰੁਪਏ ਸਾਲਾਨਾ ਹੋਵੇਗੀ। ਫਿਲਹਾਲ ਜਾਰਜ ਨਰਸਰੀ ਵਿਚ ਪੜ੍ਹ ਰਿਹਾ ਹੈ ਅਤੇ ਉਸ ਦੀ ਹਰ ਦਿਨ ਦੀ ਫੀਸ ਢਾਈ ਹਜ਼ਾਰ ਹੈ। ਸਕੂਲ ਦੇ ਪਹਿਲੇ ਦਿਨ ਤੋਂ ਹੀ ਵਿਦਿਆਰਥੀਆਂ ਨੂੰ ਕਲਾ, ਬੈਲੇ ਡਾਂਸ, ਡਰਾਮਾ, ਫਰੈਂਚ ਭਾਸ਼ਾ, ਸੰਗੀਤ ਅਤੇ ਸਰੀਰਕ ਸਿੱਖਿਆ ਬਾਰੇ ਸਿਖਾਇਆ ਜਾਂਦਾ ਹੈ। ਇਸ ਸਕੂਲ ਵਿਚ ਬੱਚੇ ਦਾ ਦਾਖਲਾ ਚਾਰ ਸਾਲ ਦੀ ਉਮਰ ਵਿਚ ਹੁੰਦਾ ਹੈ ਅਤੇ 11 ਜਾਂ 13 ਸਾਲ ਦੀ ਉਮਰ ਤੱਕ ਪੜ੍ਹਾਈ ਕਰਕੇ ਉਹ ਇੱਥੋਂ ਬਾਹਰ ਨਿਕਲਦਾ ਹੈ।
ਥਾਮਸ ਸਕੂਲ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਇਹ ਮਾਣ ਦੀ ਗੱਲ ਹੈ ਕਿ ਰਾਜ ਪਰਿਵਾਰ ਨੇ ਪ੍ਰਿੰਸ ਜਾਰਜ ਲਈ ਉਨ੍ਹਾਂ ਦੇ ਸਕੂਲ ਨੂੰ ਚੁਣਿਆ। ਜਾਰਜ ਦੇ ਮਾਤਾ-ਪਿਤਾ ਨੇ ਇਹ ਵੀ ਸਾਫ ਕੀਤਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਸ ਲਈ ਸਕੂਲ ਵਿਚ ਕੋਈ ਬਦਲਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਸ ਨੂੰ ਆਮ ਬੱਚਿਆਂ ਵਾਂਗ ਹੀ ਸਮਝਿਆ ਜਾਵੇ।
ਪਾਕਿਸਤਾਨ ਨੇ ਅਫਗਾਨਿਸਤਾਨ ਦੀ ਸਰਹੱਦ 'ਤੇ ਵਾੜ ਲਗਾਉਣੀ ਸ਼ੁਰੂ ਕੀਤੀ
NEXT STORY