ਸਿਡਨੀ— ਸਿਡਨੀ 'ਚ ਸ਼ਨੀਵਾਰ ਦੀ ਦੁਪਹਿਰ ਨੂੰ ਇਕ ਰਗਬੀ ਖਿਡਾਰੀ ਦੀ ਖੇਡ ਦੇ ਮੈਦਾਨ 'ਚ ਡਿੱਗਣ ਕਾਰਨ ਮੌਤ ਹੋ ਗਈ। ਪੁਲਸ ਮੁਤਾਬਕ ਸ਼ਨੀਵਾਰ ਦੁਪਹਿਰ 1.45 ਵਜੇ ਰਗਬੀ ਖਿਡਾਰੀ ਵਾਰਿੰਗਾ ਰਗਬੀ ਕਲੱਬ ਵਲੋਂ ਖੇਡ ਰਿਹਾ ਸੀ। ਮ੍ਰਿਤਕ ਖਿਡਾਰੀ ਦਾ ਨਾਂ ਲੈਚਲਨ ਵਾਰਡ ਹੈ ਅਤੇ ਉਸ ਦੀ ਉਮਰ ਮਹਜ 25 ਸਾਲ ਸੀ। ਇਹ ਮੈਚ ਉੱਤਰੀ ਸਿਡਨੀ ਬੀਚ ਨੇੜੇ ਨਰਰਾਬੇਨ 'ਚ ਖੇਡਿਆ ਜਾ ਰਿਹਾ ਸੀ। ਖਿਡਾਰੀ ਦੇ ਡਿੱਗਣ ਤੋਂ ਬਾਅਦ ਤੁਰੰਤ ਐਮਰਜੈਂਸੀ ਸੇਵਾ ਅਧਿਕਾਰੀ, ਐਂਬੂਲੈਂਸ ਨੂੰ ਬੁਲਾਇਆ ਗਿਆ।
ਘਟਨਾ ਵਾਲੀ ਥਾਂ 'ਤੇ ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਉਸ ਦਾ ਇਲਾਜ ਕੀਤਾ ਗਿਆ ਪਰ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਬਾਕੀ ਦੀ ਖੇਡ ਨੂੰ ਰੱਦ ਕਰ ਦਿੱਤਾ ਗਿਆ। ਵਾਰਿੰਗਾ ਰਗਬੀ ਕਲੱਬ ਨੇ ਸੋਸ਼ਲ ਮੀਡੀਆ 'ਤੇ ਮ੍ਰਿਤਕ ਖਿਡਾਰੀ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਆਸਟਰੇਲੀਅਨ ਰਗਬੀ ਯੂਨੀਅਨ ਘਟਨਾ ਦੌਰਾਨ ਹੋਈ ਮੌਤ ਦੀ ਜਾਂਚ ਕਰੇਗਾ। ਖਿਡਾਰੀ ਲੈਚਲਨ ਵਾਰਡ ਦੇ ਫੈਨਜ਼ ਨੂੰ ਇਸ ਖਬਰ ਨੂੰ ਜਾਣ ਕੇ ਡੂੰਘਾ ਦੁੱਖ ਲੱਗਾ। ਇਕ ਔਰਤ ਨੇ ਫੇਸਬੁੱਕ 'ਤੇ ਲਿਖਿਆ, ''ਇਸ ਖੂਬਸੂਰਤ ਲੜਕੇ ਦੀ ਮੌਤ ਕਾਰਨ ਉਸ ਦੇ ਪਰਿਵਾਰ ਨੂੰ ਵੱਡਾ ਨੁਕਸਾਨ ਹੋਇਆ ਹੈ। ਇਹ ਬਹੁਤ ਹੀ ਉਦਾਸ ਕਰ ਦੇਣ ਵਾਲੀ ਖਬਰ ਹੈ। ਕੁਝ ਹੋਰ ਫੈਨਜ਼ ਨੇ ਲਿਖਿਆ ਕਿ ਸਾਡੀ ਹਮਦਰਦੀ ਮ੍ਰਿਤਕ ਖਿਡਾਰੀ ਦੇ ਪਰਿਵਾਰ ਨਾਲ ਹੈ।
ਮੁਸ਼ੱਰਫ ਦੇ ਕਾਰਜਕਾਲ ਦੌਰਾਨ ਪਰਮਾਣੂੰ ਪ੍ਰਸਾਰ ਸੰਬੰਧੀ ਪਾਕਿ ਸਾਂਸਦ ਨੇ ਕੀਤੀ ਜਾਂਚ ਦੀ ਮੰਗ
NEXT STORY