ਬੀਜਿੰਗ (ਬਿਊਰੋ)— ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਤਵਾਰ ਨੂੰ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਯਕੀਨੀ ਕਰਨ ਕਿ ਉਹ ਖੁਦ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਨਾ ਹੋਣ। ਗੌਰਤਲਬ ਹੈ ਕਿ ਚੀਨ ਦੀ ਸੰਸਦ ਨੇ ਰਾਸ਼ਟਰਪਤੀ ਲਈ ਸਿਰਫ ਦੋ ਕਾਰਜਕਾਲ ਦੀ ਸੀਮਾ ਨੂੰ ਕੱਲ ਦੋ-ਤਿਹਾਈ ਬਹੁਮਤ ਨਾਲ ਖਤਮ ਕਰ ਦਿੱਤਾ। ਇਸ ਨਾਲ ਚੀਨ ਦੇ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਲਾਈਫ ਟਾਈਮ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਪੂਰੀ ਤਰ੍ਹਾਂ ਸਾਫ ਹੋ ਗਿਆ ਹੈ। ਸ਼ੀ ਨੇ ਨੈਸ਼ਨਲ ਪੀਪਲਜ਼ ਕਾਂਗਰਸ ਦੇ ਨੇਤਾਵਾਂ ਨਾਲ ਗੱਲਬਾਤ ਵਿਚ ਕਿਹਾ ਕਿ ਅਧਿਕਾਰੀਆਂ ਨੂੰ ਸਵੈ-ਕੰਟਰੋਲ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦਾਗੀ ਨਹੀਂ ਬਨਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਅਜਿਹਾ ਕੰਮ ਨਹੀਂ ਕਰਨੇ ਚਾਹੀਦੇ, ਜੋ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਵੱਲ ਲੈ ਜਾਣ। ਅਧਿਕਾਰੀਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਕੰਮਾਂ ਲਈ ਆਪਣੇ ਨਾਂ ਦੀ ਵਰਤੋਂ ਨਹੀਂ ਕਰਨ ਦੇਣੀ ਚਾਹੀਦੀ। ਉਨ੍ਹਾਂ ਨੂੰ ਲੋਕਾਂ ਨੂੰ ਆਪਣੇ 'ਤੇ ਇਲਜ਼ਾਮ ਲਗਾਉਣ ਦਾ ਮੌਕਾ ਨਹੀਂ ਦੇਣਾ ਚਾਹੀਦਾ।'' ਸ਼ੀ ਨੇ ਕਿਹਾ,''ਅਧਿਕਾਰੀਆਂ ਨੂੰ ਆਪਣੀ ਹੱਦਾਂ ਪਾਰ ਨਹੀਂ ਕਰਨੀਆਂ ਚਾਹੀਦੀਆਂ। ਨਿਯਮ ਨਹੀਂ ਤੋੜਨੇ ਚਾਹੀਦੇ ਅਤੇ ਭ੍ਰਿਸ਼ਟਾਚਾਰ ਵਿਰੁੱਧ ਵਿਵਸਥਾ ਬਿਹਤਰ ਬਣਾਉਣੀ ਚਾਹੀਦੀ ਹੈ।'' ਸ਼ੀ ਨੇ 'ਸਾਫ ਅਤੇ ਸੁਥਰੀ' ਰਾਜਨੀਤਕ ਵਿਵਸਥਾ 'ਤੇ ਜ਼ੋਰ ਦਿੰਦਿਆ ਉੱਚ ਅਧਿਕਾਰੀਆਂ ਨੂੰ ਕਾਨੂੰਨ ਦਾ ਸ਼ਾਸਨ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਲੀਡਰਸ਼ਿਪ ਦੀ ਇਕ ਮਜ਼ਬੂਤ ਉਦਾਹਰਣ ਪੇਸ਼ ਕਰਨ ਲਈ ਕਿਹਾ।
ਪਾਪੁਆ ਨਿਊ ਗਿਨੀ ਭੂਚਾਲ: ਪਿੰਡਾਂ ਤੱਕ ਪਹੁੰਚਾਈ ਗਈ ਮਦਦ
NEXT STORY