ਰਿਆਦ— ਮਜ਼ਾਕ ਕਰਕੇ ਹੱਸਦੇ-ਹਸਾਉਂਦੇ ਰਹਿਣ ਨਾਲ ਜ਼ਿੰਦਗੀ ਦਾ ਸਫਰ ਸੌਖਾ ਬੀਤ ਜਾਂਦਾ ਹੈ ਪਰ ਇਹ ਮਜ਼ਾਕ ਕਈ ਵਾਰ ਜ਼ਿੰਦਗੀ 'ਤੇ ਭਾਰੀ ਵੀ ਪੈ ਸਕਦੇ ਹਨ, ਜਿਵੇਂ ਕਿ ਇਸ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ। ਇਹ ਘਟਨਾ ਸਾਊਦੀ ਅਰਬ ਦੀ ਹੈ। ਅਸਲ ਵਿਚ ਇਕ ਵਿਅਕਤੀ ਗੱਡੀ ਚਲਾ ਰਿਹਾ ਹੈ ਅਤੇ ਉਸ ਦੇ ਪਿੱਛੇ ਬੈਠੇ ਦੂਜੇ ਵਿਅਕਤੀ ਨੇ ਮਜ਼ਾਕ-ਮਜ਼ਾਕ ਵਿਚ ਉਸ ਦੇ ਕੁਰਤੇ ਦੇ ਅੰਦਰ ਸੱਪ ਪਾ ਦਿੱਤਾ। ਇਸ 'ਤੇ ਡਰਾਈਵਰ ਵੀ ਹੱਸ ਰਿਹਾ ਹੈ।
ਇੱਥੇ ਦੱਸਣਯੋਗ ਹੈ ਕਿ ਇਹ ਸੱਪ ਕੋਈ ਆਮ ਸੱਪ ਨਹੀਂ ਸੀ, ਸਗੋਂ ਇਹ ਜ਼ਹਿਰੀਲਾ ਕੋਬਰਾ ਸੱਪ ਸੀ। ਇਸ ਸਮੇਂ ਡਰਾਈਵਰ ਭਾਵੇਂ ਹੱਸ ਰਿਹਾ ਸੀ, ਪਰ ਇਸ ਵੀਡੀਓ ਨੂੰ ਦੇਖਣ ਵਾਲਿਆਂ ਦੇ ਸਾਹ ਸੁੱਕ ਜਾਂਦੇ ਹਨ। ਇਹ ਮਜ਼ਾਕ ਸਿਰਫ ਡਰਾਈਵਰ ਨਾਲ ਨਹੀਂ ਸਗੋਂ ਉਸ ਦੀ ਜ਼ਿੰਦਗੀ ਅਤੇ ਗੱਡੀ ਵਿਚ ਸਵਾਰ ਬਾਕੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਇਕ ਖਿਲਵਾੜ ਸੀ।
ਰੀਫਿਊਜੀਆਂ ਨੂੰ ਸਵੀਕਾਰ ਕਰਨ ਦੀ ਸਮਾਂ ਸੀਮਾ ਵਧਾਈ: ਜੌਹਨ ਮੈਕੈਲਮ
NEXT STORY