ਨੈਸ਼ਨਲ ਡੈਸਕ– ਤੁਸੀਂ ਦਿੱਲੀ ’ਚ ਵੜਾ ਪਾਵ ਵੇਚਣ ਵਾਲੀ ਕੁੜੀ ਬਾਰੇ ਸੁਣਿਆ ਹੋਵੇਗਾ। ਇਹ ਕੁੜੀ ਵੜਾ ਪਾਵ ਗਰਲ ਦੇ ਨਾਮ ਨਾਲ ਮਸ਼ਹੂਰ ਹੋ ਗਈ ਹੈ। ਸੋਸ਼ਲ ਮੀਡੀਆ ’ਤੇ ਇਸ ਕੁੜੀ ਦੀ ਆਪਣੀ ਫੈਨ ਫਾਲੋਇੰਗ ਹੈ। ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋਈਆਂ ਹਨ, ਜਿਨ੍ਹਾਂ ’ਚ ਲੋਕ ਇਥੋਂ ਵੜਾ ਪਾਵ ਖਾਣ ਲਈ ਲਾਈਨ ’ਚ ਖੜ੍ਹੇ ਨਜ਼ਰ ਆ ਰਹੇ ਹਨ। ਹੁਣ ਇਸ ਕੁੜੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਲੜਾਈ ਤੇ ਝਗੜਾ ਕਰਦੀ ਨਜ਼ਰ ਆ ਰਹੀ ਹੈ।
ਵਾਇਰਲ ਕੁੜੀ ਨਾਲ ਝਗੜਾ
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਆਪਣੀ ਮਾਂ ਨਾਲ ਸਕੂਟਰ ’ਤੇ ਸਵਾਰ ਹੋ ਰਹੀ ਹੈ। ਇਸ ਦੌਰਾਨ ਉਸ ਦਾ ਕੁਝ ਲੋਕਾਂ ਨਾਲ ਝਗੜਾ ਹੋ ਗਿਆ। ਝਗੜੇ ’ਚ ਕੁੜੀ ਆਪਣੀ ਮਾਂ ਦੇ ਨਾਲ ਉਥੇ ਮੌਜੂਦ ਲੋਕਾਂ ਨਾਲ ਭਿੜਦੀ ਨਜ਼ਰ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਦਿੱਲੀ ਦੇ ‘ਸਪਾਈਡਰਮੈਨ’ ਤੇ ‘ਸਪਾਈਡਰਵੁਮੈਨ’ ਪੁਲਸ ਨੇ ਕੀਤੇ ਕਾਬੂ, ਸੜਕ ’ਤੇ ਕਰ ਰਹੇ ਸਨ ਇਹ ਕੰਮ
ਵੱਡੀ ਗਿਣਤੀ ’ਚ ਲੋਕਾਂ ਨੇ ਕੁੜੀ ਤੇ ਉਸ ਦੀ ਮਾਂ ਨੂੰ ਘੇਰ ਲਿਆ ਹੈ ਤੇ ਸ਼ਬਦੀ ਜੰਗ ਚੱਲ ਰਹੀ ਹੈ। ਵੀਡੀਓ ’ਚ ਇਕ ਜਗ੍ਹਾ ’ਤੇ ਵੜਾ ਪਾਵ ਕੁੜੀ ਇਕ ਹੋਰ ਔਰਤ ਨਾਲ ਝਗੜਾ ਕਰਦੀ ਨਜ਼ਰ ਆ ਰਹੀ ਹੈ। ਸੜਕ ਦੇ ਵਿਚਕਾਰ ਹੋਏ ਇਸ ਡਰਾਮੇ ਦੀ ਵੀਡੀਓ ਕਈ ਲੋਕਾਂ ਨੇ ਰਿਕਾਰਡ ਕੀਤੀ, ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਇਸ ਵਿਵਾਦ ਦਾ ਪੂਰਾ ਕਾਰਨ ਸਪੱਸ਼ਟ ਨਹੀਂ ਹੈ ਤੇ ਵੀਡੀਓ ਕਦੋਂ ਦੀ ਹੈ, ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖਣ ਤੋਂ ਬਾਅਦ ਕੁਝ ਲੋਕ ਇਸ ਨੂੰ ‘ਬਿੱਗ ਬੌਸ’ ਦਾ ਡਰਾਮਾ ਕਹਿ ਰਹੇ ਹਨ ਤਾਂ ਕੁਝ ਲੋਕ ਇਸ ਨੂੰ ਜਾਣਬੁਝ ਕੇ ਕੀਤਾ ਗਿਆ ਹੰਗਾਮਾ ਕਹਿ ਰਹੇ ਹਨ।
ਸੋਸ਼ਲ ਮੀਡੀਆ ਯੂਜ਼ਰਸ ਦੀਆਂ ਟਿੱਪਣੀਆਂ
ਇਕ ਨੇ ਲਿਖਿਆ ਕਿ ਜੋ ਮਰਜ਼ੀ ਹੋ ਜਾਵੇ, ਇਹ ਕੁੜੀ ਬਹੁਤ ਮਿਹਨਤ ਕਰਦੀ ਹੈ। ਇਕ ਹੋਰ ਨੇ ਲਿਖਿਆ ਕਿ ਜਦੋਂ ਵੀ ਤੁਸੀਂ ਦੇਖੋਗੇ, ਇਹ ਕੁੜੀ ਕਿਸੇ ਨਾ ਕਿਸੇ ਸੰਘਰਸ਼ ’ਚੋਂ ਲੰਘ ਰਹੀ ਹੈ। ਹੋ ਸਕਦਾ ਹੈ ਕਿ ਉਹ ਜਲਦੀ ਮਸ਼ਹੂਰ ਹੋਣਾ ਚਾਹੁੰਦੀ ਹੋਵੇ। ਇਕ ਨੇ ਲਿਖਿਆ ਕਿ ਕੁਝ ਲੋਕ ਜਾਣਬੁਝ ਕੇ ਇਸ ਕੁੜੀ ਨੂੰ ਤੰਗ ਕਰਦੇ ਹਨ। ਇਕ ਹੋਰ ਨੇ ਲਿਖਿਆ ਕਿ ਸ਼ਾਇਦ ਹੁਣ ਉਹ ‘ਬਿੱਗ ਬੌਸ’ ’ਚ ਜਾਣਾ ਚਾਹੁੰਦੀ ਹੈ।
ਇਕ ਹੋਰ ਨੇ ਲਿਖਿਆ ਕਿ ਇਹ ਕੁੜੀ ਵੜਾ ਪਾਵ ਨਾਲੋਂ ਆਪਣੇ ਹੰਗਾਮੇ ਲਈ ਜ਼ਿਆਦਾ ਮਸ਼ਹੂਰ ਹੋ ਰਹੀ ਹੈ। ਇਕ ਹੋਰ ਨੇ ਲਿਖਿਆ ਕਿ ਇਹ ਵੜਾ ਪਾਵ ਵੇਚਣ ਵਾਲੀ ਹਰ ਰੋਜ਼ ਵਾਇਰਲ ਹੋਣ ਲਈ ਕੁਝ ਨਾ ਕੁਝ ਕਰਦੀ ਰਹਿੰਦੀ ਹੈ। ਕੋਈ ਸਫ਼ਾਈ ਨਹੀਂ, ਕੋਈ ਕੀਮਤ ਨਹੀਂ, ਫਿਰ ਵੀ ਲੋਕ ਇਸ ਵੜਾ ਪਾਵ ਦੇ ਮਗਰ ਲੱਗੇ ਹੋਏ ਹਨ। ਇਕ ਹੋਰ ਨੇ ਲਿਖਿਆ ਕਿ ਦੀਦੀ ਨੂੰ ਹੁਣ ਸ਼ਾਂਤੀ ਨਾਲ ਆਪਣੇ ਕੰਮ ’ਤੇ ਧਿਆਨ ਦੇਣਾ ਚਾਹੀਦਾ ਹੈ ਤੇ ਝਗੜਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹਿਮਾਚਲ ’ਚ ਵਾਧੂ ਨਕਦੀ ਤੇ ਸ਼ਰਾਬ ਲੈ ਕੇ ਆਉਣ ਵਾਲੇ ਸੈਲਾਨੀਆਂ ’ਤੇ ਹੋਵੇਗੀ ਕਾਰਵਾਈ, ਪੜ੍ਹੋ ਕੀ ਹੈ ਵਜ੍ਹਾ
NEXT STORY