ਸਿਡਨੀ— ਸਿਡਨੀ ਓਪੇਰਾ ਹਾਊਸ ਰੰਗ-ਬਿਰੰਗੀ ਰੌਸ਼ਨੀ ਨਾਲ ਸਜਿਆ, ਜਿਸ ਨੂੰ ਦੇਖ ਕੇ ਹਰ ਕੋਈ ਖੁਸ਼ੀ ਨਾਲ ਝੂਮ ਉੁਠਿਆ। ਦਰਅਸਲ 26 ਮਈ ਭਾਵ ਕੱਲ ਸ਼ਾਮ ਨੂੰ ਸਿਡਨੀ ਓਪੇਰਾ ਹਾਊਸ 'ਚ ਸ਼ਾਨਦਾਰ ਰੰਗਾਂ ਅਤੇ ਸੰਗੀਤ ਨਾਲ ਫੈਸਟੀਵਲ ਆਫ ਲਾਈਟ ਐਂਡ ਸਾਊਂਡ ਦਾ ਉਦਘਾਟਨ ਕੀਤਾ ਗਿਆ। ਇਹ ਫੈਸਟੀਵਲ ਅਗਲੇ 23 ਦਿਨ ਤੱਕ ਜਾਰੀ ਰਹੇਗਾ, ਜਿਸ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਇੱਥੇ ਪੁੱਜਣ ਦੀ ਉਮੀਦ ਹੈ।
ਰੌਸ਼ਨੀ, ਸੰਗੀਤ ਦਾ ਇਹ ਤਿਉਹਾਰ ਸਿਡਨੀ ਓਪੇਰਾ ਹਾਊਸ ਦੀ ਰੌਸ਼ਨੀ ਨਾਲ ਸ਼ੁਰੂ ਹੋਇਆ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਨੇ ਕਿਹਾ ਕਿ ਸੂਬਾ ਵਧ ਤੋਂ ਵਧ ਸੈਲਾਨੀਆਂ ਦੇ ਸੁਆਗਤ ਲਈ ਤਿਆਰ ਹੈ। ਉਹ ਰੰਗਾਂ ਅਤੇ ਰਚਨਾਤਮਕ ਦਾ ਆਨੰਦ ਮਾਣ ਸਕਣਗੇ। ਉਨ੍ਹਾਂ ਦੱਸਿਆ ਕਿ ਫੈਸਟੀਵਲ 'ਚ ਲੋਕਾਂ ਦੀ ਸੁਰੱਖਿਆ ਪਹਿਲੀ ਤਰਜ਼ੀਹ ਹੈ। ਤਕਰੀਬਨ 23 ਰਾਤ ਸਿਡਨੀ ਓਪੇਰਾ ਹਾਊਸ ਸੰਗੀਤ ਅਤੇ ਰੌਸ਼ਨੀ ਨਾਲ ਰੰਗਿਆ ਨਜ਼ਰ ਆਵੇਗਾ।
ਬ੍ਰਿਟੇਨ ਦੇ ਸਕੂਲਾਂ 'ਚ ਨਾਬਾਲਗ ਬੱਚਿਆਂ ਕੋਲੋਂ ਵੱਡੀ ਗਿਣਤੀ 'ਚ ਮਿਲੇ ਹਥਿਆਰ, ਮਾਪੇ ਚਿੰਤਤ
NEXT STORY