ਸਿਓਲ— ਕਦੇ ਉਸ ਦੇ ਚਿਹਰੇ ਉੱਤੇ ਦੋ ਚਿਹਰੇ ਨਜ਼ਰ ਆਉਂਦੇ ਹਨ ਤਾਂ ਕਦੇ ਕਈ ਅੱਖਾਂ ਇੱਕਠੀਆਂ ਨਜ਼ਰ ਆਉਂਦੀਆਂ ਹਨ। ਇਹ ਕਾਰਨਾਮਾ ਦੱਖਣੀ ਕੋਰੀਆ ਦੀ ਡੇਨ ਯੂਨ ਕਰਦੀ ਹੈ। ਉਹ ਇਕ ਮੇਕਅੱਪ ਕਲਾਕਾਰ ਹੈ ਪਰ ਉਸ ਦਾ ਕੰਮ ਆਈਲੈਸ਼ੇਸ ਨੂੰ ਵੱਡਾ ਦਿਖਾਉਣ ਜਾਂ ਬੁੱਲ੍ਹਾਂ ਨੂੰ ਏਫੀ ਦਿਖਾਉਣ ਤੋਂ ਕਿਤੇ ਵੱਧ ਕੇ ਹੈ। ਡੇਨ ਆਪਣੇ ਚਿਹਰੇ ਅਤੇ ਸਰੀਰ ਨੂੰ ਕੈਨਵਾਸ ਵਿਚ ਬਦਲ ਕੇ ਆਪਣਾ ਬਿਹਤਰੀਨ ਆਰਟ ਪੇਸ਼ ਕਰਦੀ ਹੈ।
ਇਸ ਤਰੀਕੇ ਨਾਲ ਕਰਦੀ ਹੈ ਕੰਮ
22 ਸਾਲਾ ਡੇਨ ਯੂਨ ਦੱਖਣੀ ਕੋਰੀਆ ਦੇ ਸਿਓਲ ਵਿਚ ਰਹਿੰਦੀ ਹੈ। ਉਹ ਕੋਰੀਯਨ ਨੈਸ਼ਨਲ ਯੂਨੀਵਰਸਿਟੀ ਆਫ ਆਰਟਸ ਦੀ ਵਿਦਿਆਰਥੀ ਹੈ। ਡੇਨ ਮੇਕਅੱਪ ਜ਼ਰੀਏ ਆਪਣੇ ਚਿਹਰੇ ਨੂੰ ਅਨੋਖਾ ਰੂਪ ਦਿੰਦੀ ਹੈ। ਉਹ ਖੁਦ ਨੂੰ 'ਇਲਯੂਜਨ ਆਰਟੀਸਟ' ਮੰਨਦੀ ਹੈ। ਉਸ ਦੇ ਚਿਹਰੇ ਨੂੰ ਦੇਖ ਕੇ ਡਿਜੀਟਲ ਇਮੇਜ ਦਾ ਭਰਮ ਹੁੰਦਾ ਹੈ। ਡੇਨ ਵਾਟਰ ਕਲਰ ਦੀ ਮਦਦ ਨਾਲ ਆਪਣੇ ਚਿਹਰੇ ਅਤੇ ਸਰੀਰ ਨੂੰ ਨਵੇਂ-ਨਵੇਂ ਰੂਪ ਦਿੰਦੀ ਹੈ। ਇਸ ਕੰਮ ਵਿਚ ਉਸ ਨੂੰ 12 ਘੰਟੇ ਤੱਕ ਲਗ ਜਾਂਦੇ ਹਨ।
ਬੀ. ਸੀ. ਵਿਚ ਲੱਗੀ ਅੱਗ ਨੇ ਫੋਰਟ ਮੈਕਮਰੀ ਵਾਸੀਆਂ ਦੀਆਂ ਮੁਸੀਬਤਾਂ ਕੀਤੀਆਂ ਤਾਜ਼ਾ, ਮਦਦ ਲਈ ਆਏ ਅੱਗੇ
NEXT STORY