ਸਿਡਨੀ— ਸ਼ਹਿਰ 'ਚ ਸੋਮਵਾਰ ਨੂੰ ਇੱਕ ਚੱਲਦ ਹੋਈ ਟਰੇਨ ਦੀ ਛੱਤ ਦੇ ਉੱਡਣ ਅਤੇ ਉਸ ਦੇ ਹੇਠਾਂ ਡਿੱਗਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਦੁਪਹਿਰੇ 1.30 ਬੁਰਵੱਡ ਸਟੇਸ਼ਨ 'ਤੇ ਵਾਪਰਿਆ। ਟਰੇਨ ਦੀ ਛੱਤ ਧਾਤੂ ਦੀ ਚਾਦਰ ਤੋਂ ਬਣੀ ਹੋਈ ਸੀ ਅਤੇ ਹਾਦਸੇ ਤੋਂ ਬਾਅਦ ਇਹ ਪਲੇਟ ਫਾਰਮ 'ਤੇ ਡਿੱਗ ਪਈ। ਘਟਨਾ ਤੋਂ ਬਾਅਦ ਬਚਾਅ ਅਧਿਕਾਰੀਆਂ ਵਲੋਂ ਪੂਰੇ ਡੱਬੇ ਨੂੰ ਖਾਲੀ ਕਰਵਾ ਲਿਆ ਗਿਆ। ਨਿਊ ਸਾਊਥ ਵੇਲਜ਼ ਐਂਬੂਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਹਾਦਸੇ 'ਚ ਉਕਤ ਵਿਅਕਤੀ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ ਅਤੇ ਉਸ ਦਾ ਮੌਕੇ 'ਤੇ ਹੀ ਇਲਾਜ ਕੀਤਾ ਗਿਆ।
ਪੈਰਿਸ ਦੇ ਹਵਾਈ ਅੱਡੇ 'ਤੇ ਮਾਰੇ ਗਏ ਸ਼ੱਕੀ ਹਮਲਾਵਰ ਬਾਰੇ ਹੋਇਆ ਇਹ ਖੁਲਾਸਾ
NEXT STORY