ਵਾਸ਼ਿੰਗਟਨ/ਕੈਨਬਰਾ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਦਰਮਿਆਨ ਸ਼ਰਣਾਰਥੀ ਸਮਝੌਤੇ ਨੂੰ ਲੈ ਕੇ ਟੈਲੀਫੋਨ 'ਤੇ ਹੋਈ ਗੱਲਬਾਤ ਦੌਰਾਨ ਝੜਪਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈ ਹੈ। 'ਦ ਵਾਸ਼ਿੰਗਟਨ ਪੋਸਟ' ਅਖ਼ਬਾਰ ਮੁਤਾਬਕ ਟਰੰਪ ਨੇ ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸ਼ਰਣਾਰਥੀ ਸਮਝੌਤੇ ਨੂੰ ਲੈ ਕੇ ਟਰਨਬੁਲ ਦੀ ਆਲੋਚਨਾ ਕੀਤੀ ਅਤੇ ਇਸ ਤੋਂ ਬਾਅਦ ਅਚਾਨਕ ਫੋਨ ਕੱਟ ਦਿੱਤਾ। ਆਸਟਰੇਲੀਆ, ਅਮਰੀਕਾ ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ। ਟਰਨਬੁਲ ਨੇ ਟਰੰਪ ਵਲੋਂ ਆਲੋਚਨਾ ਕੀਤੇ ਜਾਣ ਦੀਆਂ ਰਿਪੋਰਟਾਂ ਦੇ ਬਾਵਜੂਦ ਵੀਰਵਾਰ ਨੂੰ ਕਿਹਾ ਕਿ ਦੋਹਾਂ ਕੂਟਨੀਤਿਕ ਸਾਂਝੇਦਾਰਾਂ ਦੇ ਵਿਚਕਾਰ ਸੰਬੰਧ ਮਜ਼ਬੂਤ ਹਨ। ਉਨ੍ਹਾਂ ਨੇ ਇਸ ਰਿਪਰੋਟ ਦੇ ਬਾਰੇ 'ਚ ਪੁੱਛੇ ਜਾਣ 'ਤੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, 'ਮੈਂ ਤੁਹਾਡੀ ਉਤਸੁਕਤਾ ਸਮਝ ਸਕਦਾ ਹਾਂ ਪਰ ਇਹ ਬਿਹਤਰ ਹੈ ਕਿ ਇਨ੍ਹਾਂ ਗੱਲਾਂ ਨੂੰ ਨਿੱਜੀ ਰੱਖਿਆ ਜਾਵੇ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਰਿਸ਼ਤੇ ਕਾਫੀ ਮਜ਼ਬੂਤ ਹਨ।'
ਟਰਨਬੁਲ ਨੇ ਬੀਤੇ ਸੋਮਵਾਰ ਨੂੰ ਕਿਹਾ ਸੀ ਕਿ ਟਰੰਪ ਨਾਉਰੂ ਅਤੇ ਪਾਪੂਆ ਨਿਊ ਗਿਨੀ 'ਚ ਸ਼ਰਣਾਰਥੀ ਕੈਂਪਾਂ 'ਚ ਰਹਿ ਰਹੇ 1600 ਲੋਕਾਂ 'ਚੋਂ ਕੁਝ ਲੋਕਾਂ ਦੇ ਪੁਨਰਵਾਸ ਲਈ ਓਬਾਮਾ ਪ੍ਰਸ਼ਾਸਨ ਦੌਰਾਨ ਹੋਏ ਸਮਝੌਤੇ 'ਤੇ ਕਾਇਮ ਰਹਿਣ 'ਤੇ ਸਹਿਮਤ ਹੋ ਗਏ ਹਨ। ਟਰੰਪ ਨੇ ਘੱਟੋ-ਘੱਟ 120 ਦਿਨਾਂ ਤੱਕ ਸ਼ਰਣਾਰਥੀਆਂ ਦੇ ਅਮਰੀਕਾ 'ਚ ਦਾਖਲੇ 'ਤੇ ਰੋਕ ਲਗਾਉਣ ਵਾਲੇ ਪ੍ਰਸ਼ਾਸਕੀ ਹੁਕਮ 'ਤੇ ਬੀਤੇ ਹਫ਼ਤੇ ਦਸਤਖ਼ਤ ਕੀਤੇ ਸਨ, ਜਿਸ ਤੋਂ ਬਾਅਦ ਆਸਟਰੇਲੀਆ 'ਚ ਇਸ ਗੱਲ ਨੂੰ ਲੈ ਕੇ ਡਰ ਸੀ ਕਿ ਅਮਰੀਕੀ ਰਾਸ਼ਟਰਪਤੀ ਇਸ ਸਮਝੌਤੇ ਨੂੰ ਰੱਦ ਕਰ ਸਕਦੇ ਹਨ। ਟਰਨਬੁਲ ਨੇ ਕਿਹਾ, 'ਨਵੇਂ ਪ੍ਰਸ਼ਾਸਨ ਦੇ ਨਾਲ ਹੋਇਆ ਸਮਝੌਤਾ ਸਹਿਯੋਗੀ ਦੇਸ਼ ਦੇ ਨਾਲ ਸਾਡੀਆਂ ਨਜ਼ਦੀਕੀਆਂ ਨੂੰ ਦਰਸਾਉਂਦਾ ਹੈ ਪਰ ਜਿਵੇਂ ਕਿ ਆਸਟਰੇਲੀਆ ਦੇ ਲੋਕ ਮੈਨੂੰ ਜਾਣਦੇ ਹਨ, ਮੈਂ ਜਨਤਕ ਜਾਂ ਨਿੱਜੀ ਹਰ ਮੰਚ 'ਤੇ ਆਸਟਰੇਲੀਆ ਲਈ ਖੜ੍ਹਾ ਰਹਿੰਦਾ ਹਾਂ।' ਅਰਬਪਤੀ ਉਦਯੋਗਪਤੀ ਟਰੰਪ ਆਪਣੇ ਮਨਮੌਜੀ ਵਤੀਰੇ ਲਈ ਜਾਣੇ ਜਾਂਦੇ ਹਨ। ਉਹ ਅਕਸਰ ਹੀ ਟਵਿੱਟਰ 'ਤੇ ਆਪਣੇ ਸਿਆਸੀ ਵਿਰੋਧੀਆਂ, ਮੀਡੀਆ ਅਤੇ ਹੋਰ ਲੋਕਾਂ 'ਤੇ ਨਿਸ਼ਾਨਾ ਵਿੰਨ੍ਹਦੇ ਰਹਿੰਦੇ ਹਨ।
ਟਰੰਪ ਨੇ ਮੈਕਸੀਕੋ ਨੂੰ ਕਿਹਾ,''ਇਨ੍ਹਾਂ ਗੰਦੇ ਲੋਕਾਂ ਨੂੰ ਕੰਟਰੋਲ 'ਚ ਰੱਖੋ, ਨਹੀਂ ਤਾਂ ਅਮਰੀਕਾ ਭੇਜੇਗਾ ਫੌਜ
NEXT STORY