ਗੈਜੇਟ ਡੈਸਕ- ਐਂਡਰਾਇਡ ਦੁਨੀਆ ਦਾ ਸਭ ਤੋਂ ਲੋਕਪ੍ਰਸਿੱਧ ਮੋਬਾਇਲ ਆਪਰੇਟਿੰਗ ਸਿਸਟਮ ਹੈ। ਦੁਨੀਆ ਦੀ ਕਰੀਬ 70 ਫ਼ੀਸਦੀ ਮਾਰਕੀਟ 'ਤੇ ਐਂਡਰਾਇਡ ਦਾ ਹੀ ਕਬਜ਼ਾ ਹੈ। ਫਿਲਹਾਲ ਕੁਝ ਚੁਣੇ ਹੋਏ ਫੋਨਾਂ 'ਚ ਐਂਡਰਾਇਡ 14 ਮਿਲ ਰਿਹਾ ਹੈ ਅਤੇ ਐਂਡਰਾਇਡ 15 ਦੀ ਅੱਜ ਲਾਂਚਿੰਗ ਹੋਣ ਵਾਲੀ ਹੈ।
Google I/O 2024 ਡਿਵੈਲਪਰ ਕਾਨਫਰੰਸ 14 ਮਈ ਨੂੰ ਹੋਣ ਵਾਲਾ ਹੈ। ਇਹ ਈਵੈਂਟ ਕੈਲੀਫੋਰਨੀਆ 'ਚ ਆਯੋਜਿਤ ਹੋਣ ਜਾ ਰਿਹਾ ਹੈ ਪਰ ਪੂਰੀ ਦੁਨੀਆ 'ਚ ਇਸਦੀ ਲਾਈਵ ਸਟਰੀਮਿੰਗ ਕੀਤੀ ਜਾਵੇਗੀ। ਯੂਟਿਊਬ ਸਮੇਤ ਇਸਨੂੰ ਵੱਖ-ਵੱਖ ਵੈੱਬਸਾਈਟਾਂ 'ਤੇ ਲਾਈਵ ਦੇਖਿਆ ਜਾ ਸਕਦਾ ਹੈ। ਭਾਰਤੀ ਸਮੇਂ ਅਨੁਸਾਰ ਇਹ ਈਵੈਂਟ ਰਾਤ ਨੂੰ 10:30 ਵਜੇ ਹੋਵੇਗਾ।
ਇਸ ਈਵੈਂਟ ਦੀ ਸ਼ੁਰੂਆਤ ਐਲਫਾਬੈਟ ਦੇ ਸੀ.ਈ.ਓ. ਸੁੰਦਰ ਪਿਚਾਈ ਕਰਨਗੇ। ਕੀਨੋਟ ਦੌਰਾਨ ਪਿਚਾਈ ਵੱਡੇ ਐਲਾਨ ਕਰ ਸਕਦੇ ਹਨ। ਈਵੈਂਟ ਤੋਂ ਪਹਿਲਾਂ ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਹਨ ਕਿ ਆਖਿਰ ਇਸ ਈਵੈਂਟ 'ਚ ਕੀ-ਕੀ ਲਾਂਚ ਹੋਵੇਗਾ।ਅੱਜ ਅਸੀਂ ਇਸ ਬਾਰੇ ਦੱਸਣ ਜਾ ਰਹੇ ਹਾਂ। ਗੂਗਲ ਦੇ ਇਸ ਈਵੈਂਟ 'ਚ ਏ.ਆਈ. ਤੋਂ ਐਂਡਰਾਇਡ 15 ਤੱਕ ਕਈ ਵੱਡੇ ਐਲਾਨ ਦੇਖਣ ਨੂੰ ਮਿਲਣਗੇ।
ਐਂਡਰਾਇਡ 15 ਤੋਂ ਉੱਠੇਗਾ ਪਰਦਾ
ਗੂਗਲ ਦੇ ਇਸ ਈਵੈਂਟ ਦੌਰਾਨ ਐਂਡ੍ਰਾਇਡ 15 ਦੇ ਫੀਚਰਜ਼ ਤੋਂ ਪਰਦਾ ਚੁੱਕਿਆ ਜਾ ਸਕਦਾ ਹੈ। ਐਂਡਰਾਇਡ ਦਾ ਲੇਟੈਸਟ ਵਰਜ਼ਨ ਇਸ ਸਮੇਂ ਟੈਸਟਿੰਗ ਪੜਾਅ ਯਾਨੀ ਬੀਟਾ ਵਰਜ਼ਨ ਵਿੱਚ ਹੈ। ਐਂਡਰਾਇਡ 15 ਦੇ ਡਿਜ਼ਾਈਨ ਨੂੰ ਲੈ ਕੇ ਬਹੁਤੀਆਂ ਉਮੀਦਾਂ ਨਹੀਂ ਹਨ ਪਰ ਕੁਝ ਖਾਸ ਫੀਚਰ ਜ਼ਰੂਰ ਦੇਖੇ ਜਾ ਸਕਦੇ ਹਨ। ਰਿਪੋਰਟਾਂ ਵਿੱਚ ਨਵੇਂ ਫੀਚਰ ਪਹਿਲਾਂ ਹੀ ਸਾਹਮਣੇ ਆਏ ਹਨ, ਜਿਸ ਵਿੱਚ ਯੂਨੀਵਰਸਲ ਡਾਰਕ ਮੋਡ, ਬਿਹਤਰ ਨੋਟੀਫਿਕੇਸ਼ਨ ਬਾਰ ਸ਼ਾਮਲ ਹੋਵੇਗਾ।
ਬੀਟਾ ਵਰਜ਼ਨ 'ਚ ਪਾਰਸ਼ਿਕ ਸਕਰੀਨ ਸ਼ੇਅਰਿੰਗ, ਨੋਟੀਫਿਕੇਸ਼ਨ ਕੂਲਡਾਉਨ ਫੀਚਰ ਦੇਖੇ ਗਏ ਹਨ। ਐਂਡਰਾਇਡ 15 'ਚ ਹੈਲਥ ਟ੍ਰੈਕਿੰਗ ਫੀਚਰ ਵੀ ਮਿਲ ਸਕਦੇ ਹਨ। ਇਸ ਤੋਂ ਇਲਾਵਾ ਕਈ ਨਵੇਂ ਫੀਚਰਜ਼ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
Gemini AI ਨੂੰ ਲੈ ਕੇ ਵੱਡਾ ਐਲਾਨ
Gemini AI ਨੂੰ ਗੂਗਲ ਵੱਡੇ ਪੱਧਰ 'ਤੇ ਮੋਬਾਇਲ ਐਪਲੀਕੇਸ਼ਨ 'ਚ ਇਸਤੇਮਾਲ ਕਰ ਸਕਦਾ ਹੈ। ਇਸ ਵਿਚ Google Maps, Chrome, Google WorkSpace, Gmail ਆਦਿ ਦਾ ਨਾਂ ਸ਼ਾਮਲ ਹੈ। Gemini AI ਆਉਣ ਵਾਲੇ ਸਮੇਂ 'ਚ ਐਂਡਰਾਇਡ ਐਪਸ 'ਚ ਵੱਡੀ ਭੂਮਿਕਾ ਅਦਾ ਕਰ ਸਕਦਾ ਹੈ।
ਗੂਗਲ ਆਪਣੇ ਪਿਕਸਲ ਸਮਾਰਟਫੋਨ ਯੂਜ਼ਰਜ਼ ਲਈ Pixie ਨਾਮ ਦਾ ਵਰਚੁਅਲ ਅਸਿਸਟੈਂਟ ਲਾਂਚ ਕਰ ਸਕਦਾ ਹੈ। ਇਹ ਜੈਮਿਨੀ ਦਾ ਮੋਡੀਫਿਕੇਸ਼ਨ ਵਰਜ਼ਨ ਹੋਵੇਗਾ।
ਬੀਤੇ ਸਾਲ ਕੰਪਨੀ ਨੇ Google I/O 2023 ਦੌਰਾਨ ਪਿਕਸਲ 7ਏ ਨੂੰ ਲਾਂਚ ਕੀਤਾ ਸੀ ਅਤੇ ਪਿਕਸਲ ਫੋਲਡ ਨੂੰ ਵੀ ਪੇਸ਼ ਕੀਤਾ ਗਿਆ ਸੀ। ਇਸ ਸਾਲ ਕੰਪਨੀ ਪਹਿਲਾਂ ਹੀ ਪਿਕਸਲ 8ਏ ਨੂੰ ਲਾਂਚ ਕਰ ਚੁੱਕੀ ਹੈ ਅਤੇ ਉਸਦੀ ਸੇਲ 14 ਮਈ ਤੋਂ ਹੋਵੇਗੀ।
Wear OS 5 ਅਤੇ Android TV ਤੋਂ ਉੱਠੇਗਾ ਪਰਦਾ
ਗੂਗਲ ਪਹਿਲਾਂ ਹੀ ਦੱਸ ਚੁੱਕਾ ਹੈ ਕਿ ਵਿਅਰੇਬਲ ਸਿਸਟਮ ਨੂੰ ਹੋਰ ਬਿਹਤਰ ਕਰਨ ਦੀ ਲੋੜ ਹੈ। Wear OS 5 'ਚ ਕਈ ਨਵੇਂ ਫੀਚਰਜ਼ ਦੇਖਣ ਨੂੰ ਮਿਲ ਸਕਦੇ ਹਨ। ਇਸ ਤੋਂ ਇਲਾਵਾ ਐਂਡਰਾਇਡ ਟੀਵੀ ਨੂੰ ਲੈ ਕੇ ਵੀ ਕੁਝ ਐਲਾਨ ਹ ਸਕਦੇ ਹਨ।
ਏਅਰਟੈਲ ਗਾਹਕਾਂ ਨੂੰ ਕਲਾਊਡ ਸਮਾਧਾਨ ਪ੍ਰਦਾਨ ਕਰੇਗਾ ਗੂਗਲ ਕਲਾਊਡ
NEXT STORY